ਦਿੱਲੀ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਕਰਨ ਵਾਲੇ ਵਿਆਕਤੀ ਦੇ ਕਤਲ ਤੋਂ ਬਾਅਦ ਸਿੰਘੂ ਤੇ ਹਰ ਬੰਦਾ ਨਿਹੰਗ ਸਿੰਘਾਂ ਨੂੰ ਸ਼ੱਕ ਦੀ ਨਜਰ ਨਾਲ ਦੇਖਣ ਲੱਗ ਪਿਆ ਹੈ । ਪਿਛਲੇ ਦਿਨੀਂ ਇੱਕ ਹੋਰ ਮਸਲਾ ਸੁਰਖੀਆਂ ਦਾ ਹਿੱਸਾ ਬਣਿਆਂ ਸੀ। ਜਿਸ ਵਿੱਚ ਕਿਸੇ ਨਕਲੀ ਨਿਹੰਗ ਵੱਲੋਂ ਕਿਸੇ ਵਿਆਕਤੀ ਨੂੰ ਕੁੱਟਣ ਕਰਕੇ ਨਿਹੰਗਾਂ ਵੱਲੋਂ ਹੀ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਲੋਕਾਂ ਨੇ ਇਹ ਇਲਜਾਮ ਲਾਉਣੇ ਸ਼ੁਰੂ ਕਰ ਦਿੱਤੇ ਗਏ ਕੇ ਭਾਜਪਾ ਨੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਵਦੇ ਬੰਦੇ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਲਈ ਛੱਡ ਦਿੱਤੇ ਹੈ । ਜਿਸ ਤੋਂ ਬਾਅਦ ਜਦੋਂ ਨਵੇਂ ਬਣੇ ਨਿਹੰਗ ਨਵੀਨ ਸੰਧੂ ਦੀ ਪੂਰੀ ਪੜਤਾਲ ਹੋਈ ਤਾਂ ਪਤਾ ਲੱਗਾ ਇਹ ਕੋਈ ਨਕਲੀ ਨਿਹੰਗ ਨਹੀਂ ਬਲਕੇ ਇਸ ਨੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ ਤੇ ਉਸ ਤੋਂ ਬਾਅਦ ਨਿਹੰਗ ਨਵੀਨ ਸਿੰਘ ਸੰਧੂ ਬਣ ਗਿਆ ਸੀ । ਨਿਹੰਗ ਜਥੇਬੰਦੀਆਂ ਨਾਲ ਰਹਿਣ ਲੱਗ ਪਿਆ ਜਿਸ ਦੀ ਪੁਸ਼ਟੀ ਨਵੀਨ ਸਿੰਘ ਦੇ ਪਿੰਡ ਦੇ ਲੋਕਾਂ ਨੇ ਵੀ ਕੀਤੀ ਹੈ।ਜਦੋਂ ਪਤਰਕਾਰਾਂ ਨੇ ਉਸ ਤੇ ਲੱਗੇ ਇਲਜਾਮਾਂ ਬਾਰੇ ਪੁਛਿਆ ਤਾਂ ਉਸ ਨੇ ਆਖਿਆ ਜੋ ਇਲਜਾਮ ਮੁਰਗਾ ਮੰਗਣ ਵਾਲੇ ਲਾਏ ਗਏ ਹੈ ਉਹ ਸਰਸਰ ਗਲਤ ਹਨ ਜੇ ਕੋਈ ਸਾਬਤ ਕਰ ਦੇਵਾਂ ਤਾਂ ਉਹ ਆਪਣਾ ਸਿਰ ਵਢਾ ਦੇਵੇਗਾ। ਨਿਹੰਗ ਨਵੀਨ ਨੇ ਦੱਸਿਆ ਉਸ ਦਾ ਮਨੋਜ ਨਾਲ ਹੋਰ ਕੋਈ ਰੌਲਾ ਨਹੀਂ ਸੀ ।ਮਨੋਜ ਪਾਸਵਾਨ ਉਸ ਜਗ੍ਹਾ ਤੇ ਖੜ ਕੇ ਬੀੜੀਆਂ ਪੀਦਾ ਸੀ ਤੇ ਉਸ ਨੇ ਮਨੋਜ ਨੂੰ ਮਨ੍ਹਾ ਕੀਤਾ ਸੀ ਤੇ ਆਖਿਆ ਸੀ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਵਾ ਹੈ ਇਥੇ ਬੀੜੀਆਂ ਨਾ ਪੀ ।
ਜਿਸ ਤੋਂ ਬਾਅਦ ਮਨੋਜ ਨੇ ਕਿਹਾ ਕਿ ਉਹ ਉਸ ਨੂੰ ਰੋਕਣ ਵਾਲਾ ਕੌਣ ਹੁੰਦਾ ਹੈ ਤਾਂ ਇਹ ਕਹਿਣ ‘ਤੇ ਨਿਹੰਗ ਸਿੰਘ ਨਵੀਨ ਸੰਧੂ ਨੇ ਕਿਹਾ ਕਿ ਜੇਕਰ ਕੋਈ ਗੁਰੂ ਸਾਹਿਬ ਕੋਲ ਇਸ ਤਰ੍ਹਾਂ ਕਰੇਗਾ ਤਾਂ ਗੁੱਸੇ ਵਿਚ ਆ ਕੇ ਕੋਈ ਵੀ ਕੁਝ ਵੀ ਕਰ ਸਕਦਾ ਹੈ।
PUNJAB




INDIA








WORLD










