ਪੰਜਾਬ ਵਿੱਚ ਇਸ ਟਾਈਮ ਅਰੂਸਾ ਆਲਮ ਦਾ ਨਾਮ ਬਹੁਤ ਚੱਲ ਰਿਹਾ ਹੈ ਕਿਉਂਕਿ ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਅਰੂਸਾ ਆਲਮ ਦੀ ਤੂਤੀ ਬੋਲਦੀ ਸੀ । ਜਦੋਂ ਦੇ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕੀਤੇ ਹੈ ਉਦੋਂ ਲੈ ਕੇ ਹੁਣ ਤੱਕ ਸਿੱਧੂ ਪਰਿਵਾਰ ਕੈਪਟਨ ਨੂੰ ਨਿਸ਼ਾਨੇ ਤੇ ਲਈ ਰੱਖਦਾ ਹੈ ਕਦੇ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਮਾਰਦਾ ਹੈ ਤੇ ਹੁਣ ਨਵਜੋਤ ਕੌਰ ਸਿੱਧੂ ਨੇ ਕੈਪਟਨ ਤੇ ਸਿੱਧੇ ਨਿਸ਼ਾਨੇ ਮਾਰਦਿਆਂ ਵੱਡੇ ਇਲਜਾਮ ਲਾ ਦਿੱਤੇ ਹੈ। ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਰੂਸਾ ਆਲਮ ਤੋਂ ਬਿਨਾਂ ਪੰਜਾਬ ਵਿਚ ਕੋਈ ਬਦਲੀ ਨਹੀਂ ਹੁੰਦੀ ਸੀ। ਕੋਈ ਮੰਤਰੀ, ਸੰਤਰੀ ਨਹੀਂ ਸੀ ਲੱਗਦਾ, ਇਥੋਂ ਤੱਕ ਕਿ ਕੋਈ ਐੱਸਐੱਚਓ, ਐੱਸਐੱਸਪੀ ਵੀ ਨਹੀਂ ਸੀ ਲੱਗਦਾ।
ਹਰ ਕੰਮ ਉਸੇ ਦੀ ਸਹਿਮਤੀ ਨਾਲ ਹੁੰਦਾ ਸੀ। ਉਨ੍ਹਾਂ ਕਿਹਾ ਕਿ ਸਾਡੇ ਵਰਗਿਆਂ ਦੀ ਨਹੀਂ ਬਣੀ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਉਸ ਦੇ ਨੇੜੇ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਫਸਰਾਂ ਤੋਂ ਤਬਾਦਲੇ ਬਦਲੇ ਪੈਸਾ ਇਕੱਠਾ ਕਰਕੇ ਅਰੂਸਾ ਨੂੰ ਗਿਫਟ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਪੈਸੇ ਲੈ ਕੇ ਦੁਬਈ ਫਰਾਰ ਹੋ ਗਈ ਹੈ। ਕੈਪਟਨ ਨੂੰ ਚਾਹੀਦਾ ਹੈ ਕਿ ਉਹ ਵੀ ਪਿੱਛੇ-ਪਿੱਛੇ ਭੱਜ ਜਾਣ, ਨਹੀਂ ਤਾਂ ਸਾਰਾ ਪੈਸਾ ਹੱਥੋਂ ਨਿਕਲ ਜਾਣਾ ਹੈ। ਕੈਪਟਨ ਸਰਕਾਰ ਦੇ ਰਾਜ ਵਿੱਚ ਅਰੂਸਾ ਆਲਮ ਹੀ ਪੰਜਾਬ ਪੁਲਿਸ ਦੇ ਡੀਜੀਪੀ ਸੀ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਮਰ ਜ਼ਿਆਦਾ ਹੋ ਗਈ ਹੈ, ਹੁਣ ਉਹ ਪਾਠ ਪੂਜਾ ਕਰਨ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣੀ ਚਾਹੀਦੀ ਹੈ ਅਤੇ ਐਂਸ਼ ਕਰਨੀ ਚਾਹੀਦੀ ਹੈ।
ਕੈਪਟਨ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਸਿੱਧੂ ਦੇ ਹਲਕੇ ਨਾਲ ਕੈਪਟਨ ਰਾਜ ਦੇ ਵਿੱਚ ਪੱਖਪਾਤ ਕੀਤਾ ਗਿਆ ਪਰ ਹੁਣ ਅਸੀਂ ਵੱਡੇ ਪੱਧਰ ਉਤੇ ਵਿਕਾਸ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜੇਗਾ।
PUNJAB




INDIA








WORLD










