ਪੰਜਾਬ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਨਾਮ ਹੈ। ਜਦੋਂ ਤੋਂ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਹੋਏ ਉਦੋਂ ਲੈ ਕੇ ਹੁਣ ਤੱਕ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੈਪਟਨ ਜਦੋਂ ਤੋਂ ਕਾਂਗਰਸ ਤੋਂ ਨਿਰਾਜ ਹੋਏ ਹੈ ਉਸ ਸਮੇਂ ਤੋਂ ਦੋ ਵਾਰ ਦਿੱਲੀ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਹੋਰ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੇ ਹੈ । ਪਿਛਲੇ ਦਿਨੀਂ ਕੈਪਟਨ ਵੱਲੋਂ ਆਪਣੀ ਪਾਰਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਤੇ ਸਮੇਤ ਭਾਜਪਾ ਹੋਰ ਪਾਰਟੀਆਂ ਨਾਲ ਗਠਜੋੜ ਕਰਨ ਦੀ ਵੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਭਾਜਪਾ ਵੀ ਕੈਪਟਨ ਦੀ ਨਵੀਂ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਉਤਾਵਲੀ ਨਜਰ ਆਉਦੀ ਹੈ । ਪਰ ਕੈਪਟਨ ਨੇ ਭਾਜਪਾ ਨੂੰ ਦੋ ਟੋਕ ਆਖ ਦਿੱਤਾ ਹੈ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਕਰਦੀ ਉਨ੍ਹਾਂ ਟਾਈਮ ਭਾਜਪਾ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਕੀਤੀ ਜਾਵੇਗੀ ।
ਭਾਜਪਾ ਦੇ ਕਈ ਆਗੂ ਇਥੋਂ ਤੱਕ ਕਿ ਪੰਜਾਬ ਬੀਜੇਪੀ ਇੰਚਾਰਜ ਵੀ ਕੈਪਟਨ ਦੀ ਨਵੀਂ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਉਤਾਵਲੇ ਹਨ। ਭਾਜਪਾ ਨੂੰ ਇਹ ਹੈ ਕਿ ਕੈਪਟਨ ਦੇ ਨਾਲ ਆਉਣ ਨਾਲ ਉਨ੍ਹਾਂ ਨੂੰ ਪੰਜਾਬ ਵਿਚ ਵੱਡਾ ਚਿਹਰਾ ਮਿਲ ਜਾਵੇਗਾ ਤੇ ਇਸ ਨਾਲ ਉਹ ਸਿਆਸੀ ਜ਼ਮੀਨ ਬਣਾ ਸਕਣਗੇ।
ਮੰਨਿਆ ਜਾ ਰਿਹਾ ਹੈ ਕਿ ਕਿਸਾਨੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਤਾਂ ਜੋ ਭਾਜਪਾ ਪੰਜਾਬ ਵਿਚ ਆਸਾਨੀ ਨਾਲ ਚੋਣਾਂ ਲੜ ਸਕਣ। ਇਹ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਕੈਪਟਨ ਦੀ ਸ਼ਰਤ ਉਤੇ ਗੌਰ ਕਰਦਾ ਹੈ ਜਾਂ ਨਹੀਂ। ਗੌਰਤਲਬ ਹੈ ਕਿ ਪਿਛਲੇ ਦਿਨੀਂ ਕੈਪਟਨ ਨੇ ਦਿੱਲੀ ਵਿਚ ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।
PUNJAB




INDIA








WORLD










