ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋਕਲੇਸ਼ ਤੇ ਅੱਜ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਦੋ ਟਵੀਟ ਬੰਬ ਸੁਟੇ ਤੇ ਕਾਂਗਰਸ ਵਿੱਚ ਭੜਥੂ ਪੈ ਗਿਆ ਹੈ। ਤਿਵਾੜੀ ਨੇ ਪਹਿਲਾਂ ਬੰਬ ਵਿੱਚ ਪੰਜਾਬ ਦੇ ਕਾਂਗਰਸੀ ਆਗੂ ਬੱਚਿਆਂ ਵਾਂਗ ਲੜੇ ਰਹੇ ਹਨ ਉਹ ਹੁਣ ਲੜਨਾ ਬੰਦ ਕਰ ਦੇਣ ਕਿਉਂਕਿ ਹੁਣ ਡੇਲੀ ਸੋਪ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ।ਦੂਜੇ ਬੰਬ ਵਿੱਚ ਤਿਵਾੜੀ ਨੇ ਉਨ੍ਹਾਂ ਬਾਗੀ ਕਾਂਗਰਸੀਆਂਂ ਨੂੰ ਪੁਛਿਆ ਹੈ ਕਿ ਬਰਗਾੜੀ ,ਡਰੱਗਜ਼, ਬਿਜਲੀ ਸਮਝੌਤੇ ਅਤੇ ਮਾਈਨਿੰਗ ਇਹ ਸਾਰੇ ਮਸਲੇ ਕਿਥੋਂ ਤੱਕ ਹੱਲ ਹੋਏ ਦੱਸੋ। ਹੁਣ ਕੋਈ ਆਗੂ ਇਸ ਬਾਰੇ ਸੋਚ ਕਿਉਂ ਨਹੀਂ ਰਿਹਾ। ਮਨੀਸ਼ ਤਿਵਾੜੀ ਦੇ ਇਨ੍ਹਾਂ ਟਵੀਟਾ ਕਾਰਨ ਕਾਂਗਰਸ ਵਿੱਚ ਬੇਚੈਨੀ ਪੈ ਗਈ ਹੈ ।
ਕਾਂਗਰਸ ਦੇ ਇਸ ਆਪਸੀ ਕਲੇਸ਼ ਦੇ ਦਰਮਿਆਨ ਪੰਜਾਬ ਦੇ ਮਸਲੇ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ।ਸਵਾਲ ਇਹੀ ੳੱਠ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਫਿਰ ਇਹ ਮਸਲੇ ਕਿਤੇ ਸਿਆਸਤ ਦੀ ਭੇਂਟ ਤਾਂ ਨਹੀਂ ਚੜ ਜਾਣਗੇ।
PUNJAB




INDIA








WORLD










