
ਮੋਗਾ,24 ਅਕਤੂਬਰ:- ਕਈ ਅਧਿਕਾਰੀ ਇਤਿਹਾਸ ਦਾ ਅਹਿਮ ਪਾਤਰ ਬਣ ਜਾਂਦੇ ਹਨ,ਪਟਿਆਲਾ ਦੇ ਡੀਸੀ ਸੰਦੀਪ ਹੰਸ ਨੇ ਜਿਲ੍ਹਾ ਮੋਗਾ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ ਹੈ। ਇਥੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਇਥੇ ਸਾਢੇ ਤਿੰਨ ਸਾਲ ਦੀ ਬਤੌਰ ਡੀਸੀ ਤਾਇਨਾਤੀ ਦੌਰਾਨ ਮਿਸਾਲੀ ਕਾਰਜਕਾਲ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਸੁੰਦਰ ਲੋਈ ਤੇ ਕਿਰਪਾਨ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ। ਕੇਂਦਰ ਸਰਕਾਰ ਤੋਂ ਪ੍ਰਾਪਤ 6 ਕਰੋੜ ਦੀ ਐਵਾਰਡ ਰਕਮ ’ਚੋਂ ਕਿਸਾਨ ਹਿਤ ’ਚ ਪਰਾਲੀ ਪ੍ਰਬੰਧਨ ਲਈ 3 ਕਰੋਡ਼ ਦੀ ਸਰਕਾਰੀ ਮਸ਼ੀਨੀਰੀ ਖਰੀਦ ਕਰਨ ਤੇ 75 ਲੱਖ ਦੀ ਲਾਗਤ ਨਾਲ ਗਰੀਬ ਵਿਦਿਆਰਥੀਆਂ ਲਈ ਆਈਲੈੱਟਸ ਸੈਂਟਰ ਖੋਲ੍ਹਣ,ਪੁਲੀਸ ਤੇ ਫ਼ੌਜ ’ਚ ਭਰਤੀ ਲਈ ਚਾਹਵਾਨ ਨੌਜਵਾਨਾਂ ਲਈ ਮੁਫ਼ਤ ਅਕੈਡਮੀ,ਸੂਬੇ ’ਚ ਪਹਿਲਾ ਜਿਲ੍ਹੇ ਦੇ 85 ਪਿੰਡਾਂ ਲਈ 232 ਕਰੋੜ ਦੀ ਲਾਗਤ ਵਾਲਾ ਸ਼ੁੱਧ ਨਹਿਰੀ ਪਾਣੀ ਤੇ ਹੋਰ ਪ੍ਰਜੈਕਟਾਂ ਦੀ ਵਿਲੱਖਣ ਪ੍ਰਾਪਤੀ ਵੀ ਉਨਾਂ ਦੇ ਨਾਮ ਕੀਤੀ। ਇਸ ਮੌਕੇ ਬੀਕੇਯੂ ਕਾਦੀਆ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ,ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ ਨੇ ਕਿਹਾ ਕਿ ਅਣਥੱਕ ਮਿਹਨਤ ,ਕੰਮ ਪ੍ਰਤੀ ਸਮਰਪਣ ਅਤੇ ਇੱਕ ਸਿਵਲ ਸੇਵਕ ਵਜੋਂ ਉਨ੍ਹਾਂ ਕੋਵਿਡ-19,ਚਣੌਤੀ ਭਰੇ ਮਾਹੌਲ ਵਿੱਚ ਲੋਕਾਂ ਦੀਆਂ ਸਮੱਸਿਆਵਾਂ, ਮੰਡੀਆਂ ’ਚ ਪ੍ਰਬੰਧ,ਹਡ਼੍ਹਾਂ ਦੌਰਾਨ ਸਤਲੁਜ ਦਰਿਆ ਧੁੱਸੀ ਬੰਨ੍ਹ ਉੱਤੇ ਡੇਢ ਮਹੀਨਾ ਕੈਂਪ ਦਫ਼ਤਰ ਸਥਾਪਤ ਕਰਕੇ ਨਿਗਰਾਨੀ ਨਾਲ ਕਿਸਾਨਾਂ ਤੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਮਸੀਹਾ ਬਣੇ । ਉਨ੍ਹਾਂ ਦੀਆਂ ਸੇਵਾਵਾਂ ਨੂੰ ਕਿਸਾਨ ਅਤੇ ਮੋਗਾ ਨਿਵਾਸੀ ਕਦੇ ਵੀ ਨਹੀਂ ਭੁਲਾਉਣਗੇ। ਇਸ ਮੌਕੇ ਮੁੱਖ ਖੇਤੀਬਾਡ਼ੀ ਅਫ਼ਸਰ ਡਾ.ਬਲਵਿੰਦਰ ਸਿੰਘ ਅਤੇ ਖੇਤੀਬਾਡ਼ੀ ਮਾਹਰ(ਸਟੇਟ ਅਵਾਰਡੀ)ਡਾ.ਜਸਵਿੰਦਰ ਸਿੰਘ ਬਰਾੜ ਨੇ ਡੀਸੀ ਹੰਸ ਨੂੰ ਅਨਮੋਲ ਨਿਧੀ (ਖਜ਼ਾਨਾ) ਦੱਸਦੇ ਕਿਹਾ ਕਿ ਕਿਸਾਨ ਹਿੱਤ ਵਿੱਚ ਅਨੇਕਾਂ ਕੰਮ ਕਰਨ ਤੋ ਇਲਾਵਾ ਉਚ ਮਿਆਰ ਕਿਸਮ ਦੀ ਸਰਕਾਰੀ ਮਸ਼ੀਨਰੀ ਖਰੀਦ ਕਰਨ ਵਿਚ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ, ਉਨ੍ਹਾਂ ਕਰੋਨਾ ਸੰਕਟ ਕਾਲ ’ਚ ਲੋਕਾਂ ਨੂੰ ਹਿੰਮਤ ਤੇ ਦਲੇਰੀ ਵਰਗੇ ਕਈ ਅਜਿਹੇ ਉਦਾਹਰਨ ਸਾਂਝੇ ਕੀਤੇ ਜੋ ਉਨ੍ਹਾਂ ਆਪਣੇ ਕਾਰਜਕਾਲ ’ਚ ਵਿਆਪਕ ਅਨੁਭਵ ਦਾ ਪ੍ਰਦਰਸ਼ਨ ਕੀਤਾ ਅਤੇ ਇੱਕ ਸਮਰੱਥ ਅਤੇ ਅਨੁਭਵੀ ਅਧਿਕਾਰੀ ਨਿਪੰਨ ਸਾਬਤ ਹੋਏ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਅਸਰਦਾਰ ਢੰਗ ਨਾਲ ਹੱਲ ਕਰਕੇ ਲੋਕਾਂ ਦੇ ਮਨਾਂ ਅੰਦਰ ਸਿਵਲ ਅਧਿਕਾਰੀ ਵਾਲਾ ਵਿਸ਼ਵਾਸ ਕਾਇਮ ਕੀਤਾ। ਡੀਸੀ ਸੰਦੀਪ ਹੰਸ ਨੇ ਕਿਹਾ ਕਿ ਮੋਗਾ ’ਚ ਕਰੀਬ ਸਾਢੇ 3 ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਜਥੇਬੰਦੀਆਂ, ਮੀਡੀਆ ਤੇ ਆਮ ਲੋਕਾਂ ਤੇ ਹੋਰ ਅਧਿਕਾਰੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਪ੍ਰਸ਼ਾਸਨ ਦੇ ਚੰਗੇ ਕੰਮ ਦੀ ਮੀਡੀਆ ਵਿਚ ਸ਼ਲਾਘਾ ਕੀਤੀ ਜਾਂਦੀ ਹੈ ਤੇ ਨਾਲ ਹੀ ਕਮੀਆਂ ਤੋਂ ਵੀ ਸਾਨੂੰ ਲਗਾਤਾਰ ਜਾਣੂੰ ਕਰਾਇਆ ਜਾਂਦਾ ਰਿਹਾ ਤਾਕਿ ਕਾਰਜਪ੍ਰਣਾਲੀ ਹੋਰ ਬਿਹਤਰ ਹੋ ਸਕੇ।
PUNJAB




INDIA








WORLD










