ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿੱਚ ਪੰਥ ਵਿਚੋਂ ਸ਼ੇਕ ਦਿੱਤਾ ਗਿਆ ਸੀ । ਉਸ ਟਾਈਮ ਸੁੱਚਾ ਸਿੰਘ ਲੰਗਾਹ ਕੱਲਾ ਅਕਾਲੀ ਆਗੂ ਹੀ ਨਹੀਂ ਸੀ ਉਹ ਉਸ ਟਾਈਮ ਸ਼੍ਰੋਮਣੀ ਕਮੇਟੀ ਮੈਬਰ ਵੀ ਸੀ । ਉਸ ਸਮੇਂ ਅਸ਼ਲੀਲ ਵੀਡੀਓ ਵਾਲੇ ਕੇਸ ਨੂੰ ਲੈ ਕੇ ਅਕਾਲੀ ਦਲ ਦੀ ਬਹੁਤ ਜਿਆਦਾ ਕਿਰਕਰੀ ਹੋਈ ਸੀ। ਅਕਾਲੀ ਦਲ ਨੇ ਲੰਗਾਹ ਨੂੰ ਆਪਣੀ ਪਾਰਟੀ ਵਿਚੋਂ ਵੀ ਬਾਹਰ ਦਾ ਰਸਤਾ ਦਿਖਾਅ ਦਿੱਤਾ ਸੀ। ਲੰਗਾਹ ਪੰਥ ਵਿੱਚ ਵਾਪਸੀ ਨੂੰ ਲੈ ਕੇ ਬਾਰ ਬਾਰ ਮਾਫੀਆਂ ਮੰਗਦਾ ਫਿਰਦਾ ਹੈ । ਉਸ ਵੱਲੋਂ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ । ਪਰ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਮਾਫੀ ਨਹੀਂ ਮਿਲੀ ਤੇ ਮਾਫੀ ਲੈਣ ਲਈ 190 ਦਿਨਾਂ ਤੋਂ ਤਰਲੋ ਮੱਛੀ ਹੋ ਰਿਹਾ ਹੈ ਤੇ ਉਸ ਵੱਲੋਂ ਹਰ ਰੋਜ ਮਾਫੀ ਲਈ ਅਰਦਾਸ ਕੀਤੀ ਜਾ ਰਹੀ ਹੈ ।
ਲੰਗਾਹ ਦੇ ਸਾਥੀ ਜੱਥੇਦਾਰ ਅਵਤਾਰ ਸਿੰਘ ਵੱਲੋਂ ਵੀ ਮੁਆਫ਼ੀ ਦੇਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਥੇ ਦੋਸ਼ੀ ਦੇ ਬਿਨ੍ਹਾ ਪਹੁੰਚਿਆਂ ਵੀ ਉਸਨੂੰ ਮੁਆਫ਼ ਕੀਤਾ ਜਾਂਦਾ,ਪਰ ਲੰਗਾਹ ਦੀ 190 ਦਿਨ ਦੀ ਅਰਦਾਸ ਨੇ ਇਤਿਹਾਸ ਸਿਰਜ ਦਿੱਤਾ ਹੈ।
ਇਸ ਤੋਂ ਪਹਿਲਾਂ ਲੰਗਾਹ ਦੇ ਮਾਤਾ-ਪਿਤਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਚਿੱਠੀ ਲਿਖ ਕੇ ਲੰਗਾਹ ਦੀ ਮੁਆਫ਼ੀ ਦੀ ਗੁਹਾਰ ਲਗਾਈ ਸੀ।ਉਹਨਾਂ ਕਿਹਾ ਸੀ ਕਿ ਇਸ ਦੁਨੀਆਂ ਵਿਚੋਂ ਜਾਣ ਤੋਂ ਪਹਿਲਾਂ ਉਹ ਆਪਣੇ ਪੁੱਤਰ ਦੀ ਪੰਥ ਵਿਚੋਂ ਵਾਪਸੀ ਵੇਖਣਾ ਚਾਹੁੰਦੇ ਹਨ।ਹੁਣ ਲੰਗਾਹ ਦੇ ਸਾਥੀ ਜੱਥੇਦਾਰ ਅਵਤਾਰ ਸਿੰਘ ਵੱਲੋਂ ਵੀ ਜੱਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਮੁਆਫ਼ੀ ਦੀ ਸਿਫਾਰਿਸ਼ ਕੀਤੀ ਗਈ।
PUNJAB




INDIA








WORLD










