ਪੰਜਾਬ ਵਿੱਚ ਅਰੂਸਾ ਆਲਮ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ । ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਿਰਫ ਅਰੂਸਾ ਦੇ ਨਾਮ ਤੇ ਸਿਆਸਤ ਚੱਲ ਰਹੀ ਹੈ । ਪੰਜਾਬ ਨਾਲ ਸਬੰਧਿਤ ਮੁੱਦੇ ਗਾਇਬ ਹੋ ਗਏ ਹਨ । ਇੱਕ ਤਰ੍ਹਾਂ ਨਾਲ ਪੰਜਾਬ ਵਿੱਚ ਅਰੂਸਾ ਨੂੰ ਲੈ ਕੇ ਮਜ਼ਾਕ ਬਣਿਆ ਪਿਆ ਹੈ । ਇਸ ਸਾਰੇ ਕੁੱਝ ਨੂੰ ਲੈ ਕੇ ਅਰੂਸਾ ਆਲਮ ਨੇ ਸਖਤ ਭਾਸ਼ਾ ਵਿੱਚ ਇਤਰਾਜ਼ ਕਰਦਿਆਂ ਆਖਿਆ ਕੇ ਮੈਨੂੰ ਆਈਐਸਆਈ ਨਾਲ ਜੋੜਿਆ ਜਾ ਰਿਹਾ ਹੈ ਇਸ ਨਾਲ ਮੇਰੀ ਤੋਹੀਨ ਕੀਤੀ ਗਈ ਹੈ ਇੰਨਾ ਖਿਲਾਫ ਅਦਾਲਤ ਜਾਣ ਦੀ ਵੀ ਧਮਕੀ ਦਿੱਤੀ ਹੈ। ਅਰੂਸਾ ਨੇ ਪੰਜਾਬ ਦੇ ਲੀਡਰਾਂ ਨੂੰ ਲੱਕੜਬੱਗੇ ਦੱਸਿਆ ਹੈ ।ਅਰੂਸਾ ਨੇ ਪੰਜਾਬ ਦੇ ਆਗੂਆਂ ਦੀ ਇਹੋ ਜੇਹੀ ਘਟੀਆ ਰਾਜਨੀਤੀ ਤੋਂ ਨਿਰਾਸ਼ਾ ਜਹਿਰ ਕੀਤੀ ਹੈ ਤੇ ਪੰਜਾਬ ਦੇ ਲੀਡਰ ਏਨਾ ਥੱਲੇ ਡਿੱਗ ਸਕਦੇ ਹੈ ਤੇ ਇਨ੍ਹਾਂ ਲੋਕਾਂ ਕਦੇ ਮਾਫ ਨਹੀਂ ਕਰਾਂਗੀ
ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ‘ਤੇ ਭੜਕੀ ਅਰੂਸਾ ਆਲਮ ਨੇ ਲੱਕੜਬੱਗੇ ਦੱਸਦਿਆਂ ਕਿਹਾ ਕਿ ਮੇਰਾ ਆਈਐਸਆਈ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਿਹੜੇ ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਆਲੇ-ਦੁਆਲੇ ਘੁੰਮਦੇ ਸਨ, ਅੱਜ ਉਨ੍ਹਾਂ ਨੂੰ ਨੋਚਣ ਤੱਕ ਨੂੰ ਫਿਰਦੇ ਹਨ। ਉਹ ਇਨ੍ਹਾਂ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਟੀਆ ਹੈ, ਇੰਨੇ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸਿਆਸੀ ਆਗੂ ਜਿਵੇਂ ਵਾਰ-ਵਾਰ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ, ਉਨ੍ਹਾਂ ਦੇ ਵੀ ਬੱਚੇ ਹਨ, ਘਰ-ਪਰਿਵਾਰ ਹੈ। ਦੱਸ ਦੇਈਏ ਕਿ ਰੰਧਾਵਾ ਵੱਲੋਂ ਅਰੂਸਾ ਦੇ ਏਜੰਟ ਹੋਣ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਸੀ ਪਰੰਤੂ ਸੋਨੀਆ ਗਾਂਧੀ ਨਾਲ ਤਸਵੀਰ ਆਉਣ ਪਿੱਛੋਂ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਛੱਡੇ ਜਾਣ ਪਿੱਛੋਂ ਪੰਜਾਬ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਅਤੇ ਲਗਾਤਾਰ ਵਿਰੋਧੀਆਂ ਤੇ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਉਪਰ ਹਮਲਾ ਕਰ ਰਹੀਆਂ ਹਨ, ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਮਲਾਵਰ ਰੁਖ ਅਪਣਾ ਰਹੇ ਹਨ। ਪਰੰਤੂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀਆਂ ਵੱਲੋਂ ਕੈਪਟਨ ਉਪਰ ਹਮਲੇ ਤਹਿਤ ਉਨ੍ਹਾਂ ਦੀ ਮਹਿਲਾ ਮਿੱਤਰ ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਨਾਂਅ ਨੂੰ ਵੀ ਮੁੱਦਾ ਬਣਾਇਆ ਗਿਆ ਅਤੇ ਇੱਥੋਂ ਤੱਕ ਕਿ ਉਸ ਨੂੰ ਆਈਐਸਆਈ ਦਾ ਏਜੰਟ ਵੀ ਕਿਹਾ ਗਿਆ।
PUNJAB




INDIA








WORLD










