ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈਸ ਮੀਟਿੰਗ ਕੀਤੀ ਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਨਵੀਂ ਪਾਰਟੀ ਦਾ ਐਲਾਨ ਪੱਤਰਕਾਰਾਂ ਦੀ ਹਾਜਰੀ ਵਿੱਚ ਕਰ ਦਿੱਤਾ ਜਾਵੇਗਾ ਕਿਉਂਕਿ ਅਜੇ ਸਾਡੇ ਵਕੀਲ ਪਾਰਟੀ ਨਾਮ ਤੇ ਚੋਣ ਨਿਸ਼ਾਨ ਅਤੇ ਚੋਣ ਕਮਿਸ਼ਨ ਨਾਲ ਸਬੰਧਤ ਕੰਮ ਕਰ ਰਹੇ ਹਨ । ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੌਰਾਨ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਵੀ ਕੀਤੇ ਗਏ ਹਨ । ਕੈਪਟਨ ਨੇ ਆਖਿਆ ਮੈ ਸਿਪਾਹੀ ਵਾਂਗ ਕੰਮ ਕੀਤਾ ਹੈ ਤੇ ਹਮੇਸ਼ਾ ਯੋਧੇ ਵਾਂਗ ਲੜਿਆ ਹਾਂ। ਪੰਜਾਬ ਦੀ ਸੁਰੱਖਿਆ ਮੇਰੇ ਲਈ ਬਹੁਤ ਜਰੂਰੀ ਹੈ ਤੇ ਪੰਜਾਬ ਪੁਲਿਸ ਦੀਆ ਤਰੀਫਾਂ ਕਰਦਿਆਂ ਆਖਿਆ ਕਿ ਸਾਡੇ ਪੰਜਾਬ ਦੀ ਪੁਲਿਸ ਇੱਕ ਪਹਿਲੇ ਦਰਜੇ ਦੀ ਫੋਰਸ ਹੈ ।
ਜਦੋਂ ਪੱਤਰਕਾਰਾਂ ਨੇ ਪਾਰਟੀ ਗਠਜੋੜ ਬਾਰੇ ਪੁੱਛਿਆ ਤਾਂ ਕੈਪਟਨ ਨੇ ਆਖਿਆ ਕਿ ਮੈ ਅਜੇ ਤੱਕ ਭਾਜਪਾ ਨਾਲ ਕੋਈ ਗੱਲ ਨਹੀਂ ਕੀਤੀ ਕੈਪਟਨ ਨੇ ਇਹ ਵੀ ਦੱਸਿਆ ਅਸੀਂ ਆਪਣੀ ਪਾਰਟੀ ਵੱਲੋਂ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਤੋਂ ਦਿਗੱਜ ਲੀਡਰ ਖੜੇ ਕਰਾਂਗੇ।ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਆਖਿਆ ਇਸ ਦਾ ਕੀ ਬਣੇਗਾ ਕੁੱਝ ਨੀ ਪਤਾ ਪਰ ਉਮੀਦ ਹੈ ਹੱਲ ਹੋ ਜਾਵੇਗਾ। ਮੈਂ ਕੱਲ 25-30 ਲੋਕਾਂ ਨੂੰ ਨਾਲ ਲੈ ਕੇ ਖੇਤੀ ਕਾਨੂੰਨਾਂ ਦੇ ਹੱਲ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਾਂਗਾ।
ਮੈਂ ਪਹਿਲਾਂ ਵੀ 2 ਤੋਂ 3 ਵਾਰ ਹੋਮ ਮਨਿਸਟਰ ਨੂੰ ਮਿਲ ਚੁੱਕਾ ਹਾਂ ਤੇ ਮੈਂ ਹੁਣ ਚਾਹੁੰਦਾ ਹਾਂ ਕਿ ਜਲਦ ਹੀ ਇਹ ਮਸਲਾ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਮੈਂ 10 ਸਾਲ ਪੰਜਾਬ ਦਾ ਐਗਲੀਕਲਚਰ ਮਨਿਸਟਰ ਰਿਹਾ ਹਾਂ ਤੇ ਸਾਢੇ 9 ਸਾਲ ਹੋਮ ਮਨਿਸਟਰ ਰਿਹਾ ਹਾਂ ਤੇ ਮੇਰੇ ਤੋਂ ਵੱਧ ਕਿਸਾਨੀ ਮਸਲੇ ਬਾਰੇ ਹੋਰ ਹੋਰ ਜਾਣ ਸਕਦਾ ਹੈ?
ਇਸ ਮੌਕੇ ਕੈਪਟਨ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਦੇ ਵਾਅਦੇ ਲਗਭਗ ਪੂਰੇ ਹੋ ਚੁੱਕੇ ਹਨ, ਜੋ ਮੈਨੀਫੈਸਟੋ ‘ਚ ਨਹੀਂ ਸਨ, ਅਸੀਂ ਉਹ ਕੰਮ ਵੀ ਕੀਤੇ ਹਨ। ਮੇਰੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ 92 ਫੀਸਦੀ ਵਾਅਦੇ ਪੂਰੇ ਹੋਏ ਹਨ।
PUNJAB




INDIA








WORLD










