ਚੰਡੀਗੜ੍ਹ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪ੍ਰੈਸ ਮੀਟਿੰਗ ਕੀਤੀ ਤਾਂ ਆਪਣੇ ਵਿਰੋਧੀਆਂ ਨੂੰ ਕਰੜੇ ਹੱਥੀ ਲਿਆ ਅਤੇ ਆਪਣੀ ਨਵੀਂ ਪਾਰਟੀ ਬਾਰੇ ਵੀ ਦੱਸਿਆ । ਚੋਣਾਂ ਲੜਨ ਤੇ ਕੈਪਟਨ ਨੇ ਆਖਿਆ ਅਸੀਂ 117 ਹਲਕਿਆਂ ਤੇ ਆਪਣੇ ਦਿਗੱਜ ਉਮੀਦਵਾਰ ਖੜੇ ਕਰਾਂਗੇ । ਕੈਪਟਨ ਦੀ ਪ੍ਰੈਸ ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟਰ ਹੈਂਡਲ ਤੋਂ ਕੈਪਟਨ ਖਿਲਾਫ ਤਿੱਖੇ ਨਿਸ਼ਾਨੇ ਸਾਧੇ।
ਸਿੱਧੂ ਨੇ ਟਵੀਟ ਕਰ ਕਿਹਾ ਕਿ, “ਅਸੀਂ ਕਾਂਗਰਸ ਦੇ 78 ਵਿਧਾਇਕ, ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ED ਦੇ ਕੰਟਰੋਲ ਵਾਲੇ ਪੰਜਾਬ ਦੇ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲਣਗੇ ਜਿਨ੍ਹਾਂ ਦੀ ਨਬਜ਼ ਭਾਜਪਾ ਹੱਥ ਸੀ। ਜਿਸ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਤੁਸੀਂ ਪੰਜਾਬ ਦੇ ਨਿਆਂ ਅਤੇ ਵਿਕਾਸ ਨੂੰ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਸੀ।”
PUNJAB




INDIA








WORLD










