ਆਮ ਆਦਮੀ ਪਾਰਟੀ ਦੇ ਸਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਏ ਹੋਏ ਹਨ ਲੰਘੇ ਦਿਨ ਕੇਜਰੀਵਾਲ ਨੇ ਮਾਨਸਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਤੇ ਅੱਜ ਬਠਿੰਡਾ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕਰਨਗੇ । ਅਰਵਿੰਦ ਕੇਜਰੀਵਾਲ ਮੀਡੀਆ ਤੋਂ ਦੂਰੀ ਬਣਾਅ ਕੇ ਚੱਲ ਰਹੇ ਹਨ । ਇਸ ਨਾਲ ਹੀ ਪਾਰਟੀ ਵੱਲੋਂ ਸਪੈਸ਼ਲ ਐਟਰੀ ਕਾਰਡ ਬਣਾਏ ਗਏ ਨੇ, ਜਿਸ ਕੋਲ ਐਟਰੀ ਕਾਰਡ ਹੋਵੇਗਾ ਉਹ ਹੀ ਪ੍ਰੋਗਰਾਮ ਵਿੱਚ ਜਾ ਸਕੇਗਾ। ਮੀਡੀਆ ਕਰਮੀਆਂ ਨੂੰ ਇਸ ਪ੍ਰੋਗਰਾਮ ਤੋਂ ਦੂਰ ਰੱਖਿਆ ਗਿਆ ਹੈ । ਦੱਸ ਦੇਈਏ। ਵੀਰਵਾਰ ਨੂੰ ਵੀ ਭਗਵੰਤ ਮਾਨ ਦੀ ਕੋਠੀ ਅੱਗੇ ਕੇਜਰੀਵਾਲ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਵੱਲੋਂ ਮੀਡੀਆ ਨਾਲ ਬਦਸਲੂਕੀ ਕੀਤੀ ਗਈ ਸੀ। ਇਸ ਦੌਰਾਨ ਪੱਤਰਕਾਰਾਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਕਾਰ ਜੰਮ ਕੇ ਧੱਕਾਮੁੱਕੀ ਹੋਈ ਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਇੱਕ ਪੱਤਰਕਾਰ ਹੇਠਾਂ ਸੜਕ ਉਪਰ ਜਾ ਡਿੱਗਿਆ ਤੇ ਕਈ ਹੋਰ ਪੱਤਰਕਾਰਾਂ ਨੂੰ ਵੀ ਪੁਲਿਸ ਦੀ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ ਸੀ।
ਦਰਅਸਲ ਕਿਸਾਨ ਅੰਦੋਲਨ ਕਰਕੇ ਪੰਜਾਬ ਅੰਦਰ ਸਿਆਸੀ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਇਸੇ ਤਹਿਤ ਵੀਰਵਾਰ ਨੂੰ ਕੇਜਰੀਵਾਲ ਵੀ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਨਿਸ਼ਾਨਾ ਬਣੇ। ਮਾਨਸਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਜਰੀਵਾਲ ਨੂੰ ਇੱਕ ਕਮਰੇ ਵਿੱਚ ਬਿਠਾ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਉਹ ਭੱਜ ਗਏ। ਇਸ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਜਰੀਵਾਲ ਖ਼ਿਲਾਫ਼ ਸਮਾਗਮ ਵਾਲੀ ਥਾਂ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ।
PUNJAB




INDIA








WORLD










