
‘ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਬਠਿੰਡਾ ਵਿੱਚ ਵਪਾਰੀਆਂ ਨਾਲ ਮੀਟਿੰਗ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਗੁੰਡਾ ਟੈਕਸ ਵਸੂਲਣ ਦੇ ਅਰੋਪ ਲਾਏ ਤੇ ਚਿਤਾਵਨੀ ਦਿੰਦਿਆਂ ਆਖਿਆ ਜੋਜੋ ਗੁੰਡਾ ਟੈਕਸ ਵਸੂਲਣਾ ਬੰਦ ਕਰੇ ਤੇ ਆਪਣੇ ਨਿਜਮ ਬਦਲੋ ਚੰਗੇ ਰਹੋਗੇ । ਕਿਉਂਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਰਹੇਗੀ । ਜਿਸ ਤੋਂ ਬਾਅਦ ਜੈਜੀਤ ਸਿੰਘ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ‘ਤੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਉਹ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰ ਰਹੇ ਹਨ ਅਤੇ ਕੋਈ ਵੀ ਮੁਆਫ਼ੀ ਸਵੀਕਾਰ ਨਹੀਂ ਕਰਨਗੇ। ਜੌਹਲ ਨੇ ਕਿਹਾ ਕਿ ਇਕ-ਦੋ ਦਿਨਾਂ ਦੇ ਵਿਚ-ਵਿਚ ਕੇਜਰੀਵਾਲ ‘ਤੇ ਕੇਸ ਦਾਇਰ ਹੋ ਜਾਵੇਗਾ ਅਤੇ ਕੇਸ ਭੁਗਤਣ ਲਈ ਉਨ੍ਹਾਂ ਨੂੰ ਹੁਣ ਵਾਰ-ਵਾਰ ਦਿੱਲੀ ਤੋਂ ਪੰਜਾਬ ਆਉਣਾ ਪਵੇਗਾ। ਜੌਹਲ ਨੇ ਦੋਸ਼ ਲਗਾਇਆ ਕਿ ਕਿਸੇ ਸਥਾਨਕ ਲੀਡਰ ਦੇ ਕਹਿਣ ‘ਤੇ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ, ਜਿਸ ਦੀ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।
ਗੌਰਤਲਬ ਹੈ ਕਿ ਕੇਜਰੀਵਾਲ ਨੇ ਵਪਾਰੀਆਂ ਨੂੰ ਕਿਹਾ ਸੀ ਕਿ ਸਾਨੂੰ ਤੁਹਾਡੇ ਤੋਂ ਪੈਸਾ ਨਹੀਂ ਚਾਹੀਦਾ, ਤੁਸੀਂ ਪੰਜਾਬ ਦੀ ਤਰੱਕੀ ਦਾ ਹਿੱਸਾ ਬਣੋ। ਉਨ੍ਹਾਂ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਤਿੰਨ-ਚਾਰ ਮਹੀਨਿਆਂ ਬਾਅਦ ਹੀ ਰਿਫੰਡ ਵਿੱਚ ਫਸਿਆ ਹਰ ਪੈਸਾ ਵਾਪਸ ਕਰ ਦਿੱਤਾ ਜਾਵੇਗਾ।
PUNJAB




INDIA








WORLD










