ਚੰਡੀਗੜ 10 ਅਕਤੂਬਰ : ਅਕਾਲੀ ਦਲ 1920 ਦੇੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਿੱਖ ਨਸਲਕੁੱਸ਼ੀ ਲਈ ਮੁੱਖ ਗੁਨਾਹਗਾਰ ਜਗਦੀਸ਼ ਟਾਈਟਲਰ ਦੀ ਨਿਯੁਕਤੀ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ ਲਾਇਆ ਕਿ ਸਿੱਖਾਂ ਦੇ ਜਖਮਾਂ ਤੇ ਲੂਣ ਛਿੱੜਕਿਆ ਗਿਆ ਹੈ । ਸਾਬਕਾ ਸਪੀਕਰ ਨੇ 1984 ਦੇ ਕਾਂਡ ਬਾਰੇ ਦੱਸਿਆ ਕਿ ਇਸ ਨੇ ਜਿਉਦੇ ਸਿੱਖ ਸਾੜੇ , ਮਾਸੂਮ ਬੱਚੇ ਵੀ ਨਹੀ ਬਖਸ਼ੇ ਗਏ । ਸ਼ਰੇਆਮ ਸਿੱਖਾਂ ਦੀ ਜਾਇਦਾਦ ਲੁੱਟੀ ਗਈ । ਸਿੱਖ ਨੌਜੁਆਨ,ਲੜਕੀਆਂ,ਔਰਤਾਂ ਅਤੇ ਬਜੁਰਗ ਮਹਿਲਾਵਾਂ ਤੇ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ , ਜਿਸ ਦਾ ਵਰਨਣ ਨਹੀ ਕੀਤਾ ਜਾ ਸਕਦਾ ।
ਰਵੀਇੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਸਿੱਖ ਕਾਂਗਰਸੀਆਂ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ । ਉਨਾ ਮੁਤਾਬਕ ਸਿੱਖ ਕੌਮ ਪਿਛਲੇ 46 ਸਾਲ ਤੋ ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਪਰ ਇਨਸਾਫ ਨਹੀ ਮਿਲ ਰਿਹਾ । ਇਸ ਕਾਂਡ ਦੇ ਪੀੜਤ ਨੌਜੁਆਨ ਬਜੁਰਗ ਹੋ ਗਏ ਹਨ ਤੇ ਉਸ ਵੇਲੇ ਦੇ ਬਿਰਧ ਨਿਆਂ ਦੇ ਉਡੀਕ ਕਰਦੇ,ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਸਾਬਕਾ ਸਪੀਕਰ ਨੇ ਜਾਰੀ ਪ੍ਰੈਸ ਬਿਆਨ ਚ ਕਾਂਗਰਸ ਨੂੰ ਇਹ ਨਿਯੁਕਤੀ ਰੱਦ ਕਰਨ ਲਈ ਕਿਹਾ ਤਾਂ ਜੋ ਰੋਹ ਵਿੱਚ ਆਈ ਕੌਮ ਦੇ ਹਿਰਦੇ ਸ਼ਾਂਤ ਹੋ ਸਕਣ । ਕਾਂਗਰਸ ਨੇ ਟਾਈਟਲਰ ਨੂੰ ਕਾਂਗਰਸ ਦਾ ਸਥਾਈ ਇਨਵਾਇਟੀ ਨਿਯੁਕਤ ਕੀਤਾ ਹੈ ।
PUNJAB




INDIA








WORLD










