ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ਟਿਕੈਤ ਨੇ ਕਿਹਾ ਹੈ ਕਿ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ ਉਤੇ ਲੱਗੇ ਮੋਰਚੇ ਦੇ ਟੈਂਟਾਂ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣਿਆਂ, ਡੀਐਮ ਦਫ਼ਤਰਾਂ ਵਿੱਚ ਆਪਣੇ ਟੈਂਟ ਲਗਾ ਦੇਣਗੇ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਟਿਕੈਤ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ ਉਤੇ ਲੱਗੇ ਮੋਰਚੇ ਦੇ ਟੈਂਟਾਂ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣਿਆਂ, ਡੀਐਮ ਦਫ਼ਤਰਾਂ ਵਿੱਚ ਆਪਣੇ ਟੈਂਟ ਲਗਾ ਦੇਣਗੇ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀ ਪਹਿਲ ਤੋਂ ਬਾਅਦ ਪੁਲਿਸ ਨੇ ਵੀ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾ ਲਏ ਹਨ, ਜਿਸ ਤੋਂ ਬਾਅਦ ਇਥੇ ਆਵਾਜਾਈ ਖੁੱਲ੍ਹ ਗਈ ਹੈ। ਹੁਣ ਕਿਸਾਨ ਆਗੂਆਂ ਨੂੰ ਖਦਸ਼ਾ ਹੈ ਕਿ ਪ੍ਰਸ਼ਾਸਨ ਮੋਰਚੇ ਨੂੰ ਪੁੱਟਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਸ ਉਤੇ ਟਿਕੈਤ ਨੂੰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਮੋਰਚੇ ਦੇ ਟੈਂਟਾਂ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣਿਆਂ, ਡੀਐਮ ਦਫ਼ਤਰਾਂ ਵਿੱਚ ਆਪਣੇ ਟੈਂਟ ਲਗਾ ਦੇਣਗੇ।