ਪੰਜਾਬ ਵਿੱਚ ਕਾਂਗਰਸ ਨੇ ਪਿਛਲੇ ਸਮੇਂ ਤੋਂ ਬਹੁਤ ਵੱਡੇ ਫੇਰ ਬਦਲੇ ਕੀਤੇ , ਮੁੱਖ ਮੰਤਰੀ ਵੀ ਬਦਲ ਦਿੱਤਾ ਪਰ ਫੇਰ ਵੀ ਕਾਂਗਰਸ ਵਿੱਚ ਲੜਾਈ ਖਤਮ ਨਹੀਂ ਹੋਈ । ਨਵਾਂ ਮੁੱਖ ਮੰਤਰੀ ਆਇਆ ਉਸ ਨੇ ਪੰਜਾਬ ਦੇ ਡੀਜੀਪੀ ਸਮੇਤ ਐਡਵੋਕੇਟ ਜਰਨਲ ਵੀ ਬਦਲ ਦਿੱਤਾ ਗਿਆ ਲੜਾਈ ਫੇਰ ਨੀ ਖਤਮ ਹੋਈ । ਇਸ ਲੜਾਈ ਵਿੱਚ ਨਵੇਂ ਐਡਵੋਕੇਟ ਜਰਨਲ ਏ ਪੀ ਐਸ ਦਿਓਲ ਨੇ ਅਸਤੀਫ਼ਾ ਦੇ ਦਿੱਤਾ ਹੈ । ਜਿਸ ਦਾ ਹਾਲੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਜਾਣਾ ਬਾਕੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਦੀ ਜਗ੍ਹਾ ਹੋਰ ਕਿਸੇ ਦੂਜੇ ਐਡਵੋਕੇਟ ਜਰਨਲ ਦੀ ਭਾਲਪਹਿਲਾਂ ਸ਼ੁਰੂ ਹੋ ਚੁੱਕੀ ਹੈ ।। ਸਿੱਧੂ ਤੇ ਵੱਖ-ਵੱਖ ਸਿੱਖ ਸਮੂਹ ਅੰਮ੍ਰਿਤ ਪਾਲ ਸਿੰਘ ਦਿਓਲ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਸੀ. ਐੱਮ. ਚੰਨੀ ਸਰਕਾਰ ਨਾਲ ਨਾਰਾਜ਼ ਸਨ।
ਏ. ਪੀ. ਐੱਸ. ਦਿਓਲ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਪੈਰਵੀ ਕਰਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਏ. ਪੀ. ਐੱਸ. ਦਿਓਲ ਅਤੇ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਖਾਸਾ ਨਾਰਾਜ਼ ਸਨ ਅਤੇ ਉਨ੍ਹਾਂ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਧੜੇਬੰਦੀ ਨੂੰ ਘੱਟ ਕਰਨ ਦੇ ਯਤਨ ਕਰਨ ਵਿੱਚ ਜੁਟ ਗਈ ਹੈ। ਪੰਜਾਬ ਪੁਲਸ ਦੇ ਰੈਗੂਲਰ ਡੀ. ਜੀ. ਪੀ. ਦੀ ਨਿਯੁਕਤੀ ਲਈ ਸਰਕਾਰ ਪਹਿਲਾਂ ਹੀ ਯੂ. ਪੀ. ਐੱਸ. ਸੀ. ਨੂੰ ਅਧਿਕਾਰੀਆਂ ਦੇ ਨਾਮ ਭੇਜ ਚੁੱਕੀ ਹੈ। ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਵਿਚਾਲੇ ਤੱਲਖੀ ਘਟਾਉਣ ਲਈ ਹਾਈਕਮਾਨ ਨੇ ਨਿਯੁਕਤੀਆਂ ‘ਤੇ ਵਿਚਾਰ ਕਰਨ ਲਈ ਕਿਹਾ ਸੀ।
PUNJAB




INDIA








WORLD










