
ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਮੁਹਿੰਮ ਵਿੱਡੀ ਹੋਈ ਹੈ ਇਸੇ ਤਹਿਤ ਮੋਗਾ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਨ੍ਹਾਂ ਇੱਕ ਗਡਾਊਨ ਤੇ ਛਾਪਾ ਮਾਰਿਆ ਜਿਥੋਂ 18 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ।ਇਸ ਸਬੰਧੀ ਮੋਗਾ ਦੇ ਐਸ ਐਸ ਪੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕੇ ਸਾਡੇ ਸੀਆਈਏ ਸਟਾਫ ਨੂੰ ਇਤਲਾਹ ਮਿਲੀ ਸੀ ਕੇ ਪਿੱਪਲ ਸਿੰਘ ਪੁਤਰ ਮਲੂਕ ਸਿੰਘ ਵਾਸੀ ਦੌਲੇਵਾਲਾ ਜੋ ਖੁਦ ਆਪ ਜੇਲ੍ਹ ਵਿੱਚ ਬੰਦ ਹੈ ਅਤੇ ਜੇਲ੍ਹ ਦੇ ਅੰਦਰੋਂ ਹੀ ਚੂਰਾ ਪੋਸਤ ਵੇਚਣ ਦਾ ਧੰਦਾ ਚਲਾਅ ਰਿਹਾ ਹੈ ਜੋ ਕਿ ਬਾਹਰਲੀਆਂ ਸਟੇਟਾਂ ਤੋਂ ਪੋਸਤ ਲਿਆ ਕੇ ਬੱਡੂਵਾਲ ਬਾਈਪਾਸ ਧਰਮਕੋਟ ਜਲੰਧਰ ਵਾਲੀ ਸਾਈਡ ਤੇ ਇੱਕ ਗਡਾਊਨ ਤੇ ਛਾਪਾ ਮਾਰਿਆ ਜਾਵੇ ਤਾਂ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਮਿਲ ਸਕਦਾ । ਜਿਸ ਤੋਂ ਬਾਅਦ ਸੀਆਈਏ ਸਟਾਫ ਇੰਚਾਰਜ ਕਿੱਕਰ ਸਿੰਘ ਨੇ ਛਾਪਾ ਮਾਰਿ ਕੇ 18 ਕੁਇੰਟਲ ਚੂਰਾ ਪੋਸਤ ਸਮੇਤ ਇੱਕ ਗੱਡੀ ਵੀ ਬਰਾਮਦ ਕੀਤੀ ਹੈ । ਐਸ ਐਸ ਪੀ ਨੇ ਦੱਸਿਆ ਕੇ ਜਦੋਂ ਰੇਡ ਕਰਕੇ ਤਲਾਸ਼ੀ ਲਈ ਤਾਂ ਮੌਕੇ ਤੇ 90 ਗੱਟੇ ਚੂਰਾ ਪੋਸਤ ਹਰੇਕ ਵਿੱਚੋਂ 20/20 ਕਿਲੋ ਭੁੱਕੀ ਚੂਰਾ ਪੋਸਤ ਕੁੱਲ 18 ਕੁਇੰਟਲ ( 180 ) ਕਿਲੋਗ੍ਰਾਮ ) ਭੁੱਕੀ ਚੂਰਾ ਪੋਸਤ, ਇਕ ਟਰੱਕ ਨੰਬਰ HR 64-6119 ਅਤੇ ਕਾਰ Xylo ਨੰਬਰ PB 05 j 9539 ਬ੍ਰਾਮਦ ਕੀਤੇ ਗਏ । ਮੁਕੱਦਮਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਡ ਕੀਤੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਮਗਲਿੰਗ ਵਿੱਚ ਸ਼ਾਮਲ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਦੋ ਵਿਅਕਤੀਆਂ ਨੂੰ ਵੀ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਨਸ਼ਿਆਂ ਦੀ ਸਪਲਾਈ ਦੀ ਲਾਈਨ ਨੂੰ ਤੋੜਿਆ ਜਾਵੇਗਾ।
PUNJAB




INDIA








WORLD










