ਥਾਣਾ ਫਤਿਹਗੜ੍ਹ ਪੰਜਤੂਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੇ ਤਾਏ ਦਾ ਲੜਕਾ ਲਖਵਿੰਦਰ ਸਿੰਘ ਉਮਰ 55 ਸਾਲ ਪੁੱਤਰ ਜੰਗੀਰ ਸਿੰਘ ਵਾਸੀ ਮਾਹੀਵਾਲਾ ਜੋ ਆਪਣੇ ਸਾਇਕਲ ਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਦੋਸ਼ੀ ਬਲਕਾਰ ਸਿੰਘ ਨੇ ਆਪਣੀ ਇੰਡਾਇਵਰ ਗੱਡੀ ਨੰਬਰੀ ਪੀ ਬੀ 30 ਡਬਯੂ 5923 ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਵਿੱਚ ਲਿਆ ਕੇ ਮਾਰੀ ਜਿਸ ਨਾਲ ਲਖਵਿੰਦਰ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ।ਜਿਸਦੀ ਹਸਪਤਾਲ ਲਿਜਾਦਿਆਂ ਰਸਤੇ ਵਿੱਚ ਮੌਤ ਹੋ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਨਰੇਸ਼ ਕਮੁਾਰ ਨੇ ਬਲਕਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੰਦਰ ਕਲਾਂ ਤੇ 78/02-11-2021 ਅ/ਧ 304ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਨੂੰ ਗੰਡਾਸੀ, ਲੋਹੇ ਦੀਆਂ ਪਾਇਪ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀ ਸੰਦੀਪ ਸਿੰਘ ਯੂ.ਪੀ.ਐਨ ਕੰਪਨੀ ਦੀ ਸਪਰੇਹ ਕਰਦਾ ਹੈ ਮੁਦਈ ਨੇ ਸਪਰੇਹ ਕਰਵਾੳੇਣ ਤੋਂ ਮਨਾਂ ਕਰ ਦਿੱਤਾ।ਜਿਸਤੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੱਘਰ ਸਿੰਘ ਨੇ 1.ਸੰਦੀਪ ਸਿੰਘ ਪੁੱਤਰ ਜਰਨੈਲ ਸਿੰਘ 2.ਗੁਰਮੀਤ ਸਿੰਘ ਪੁੱਤਰ ਪਾਲ ਸਿੰਘ 3.ਸੱਤਪਾਲ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਨੰਗਲ ਤੇ 206/02-11-2021 ਅ/ਧ 325/324/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਿਤਾ ਦਲਵਿੰਦਰ ਸਿੰਘ ਉਮਰ ਕਰੀਬ 58 ਸਾਲ ਪੁੱਤਰ ਪਿਆਰਾ ਸਿੰਘ ਜੋ ਆਪਣੇ ਬਜਾਜ ਚੇਤਕ ਸਕੁਟਰ ਨੰਬਰੀ ਪੀ ਬੀ 02 ਏ ਜੇ 9502 ਪਰ ਸਵਾਰ ਹੋ ਕੇ ਖੇਤ ਗੇੜਾ ਮਾਰਨ ਗਿਆ ਤਾਂ ਰਸਤੇ ਵਿੱਚ ਨਾਮਾਲੂਮ ਦੋਸ਼ੀ ਨੇ ਆਪਣੀ ਪੋਲੋ ਵੋਕਸਵੈਗਨ ਗੱਡੀ ਨੰਬਰੀ ਐਚ ਆਰ 44 ਐਫ 3170 ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਪਿਤਾ ਦੇ ਸਕੂਟਰ ਵਿੱਚ ਲਿਆ ਕੇ ਮਾਰੀ ਜਿਸ ਨਾਲ ਉਸਦੇ ਪਿਤਾ ਦਲਵਿੰਦਰ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ।ਜਿਸਨੂੰ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਦਾਖਿਲ਼ ਕਰਵਾਇਆ ਗਿਆ ਜਿਸਦੀ ਦੋਰਾਨੇ ਇਲਾਜ ਹਸਪਤਾਲ ਵਿਖੇ ਮੌਤ ਹੋ ਗਈ ਅਤੇ ਸਕੂਟਰ ਟੁੱਟ ਭੱਜ ਗਿਆ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਮੇਜਰ ਸਿੰਘ ਨੇ ਨਾਮਾਲੂਮ ਆਦਮੀ ਤੇ 184/02-11-2021 ਅ/ਧ 304ਏ/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।