ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਫਾਰਚੂਨਰ ਗੱਡੀ ਅਤੇ ਸਵਿੱਫਟ ਕਾਰ ਪਰ ਸਵਾਰ ਹੋ ਕੇ ਆਏ। ਜਿਹਨਾ ਪਾਸ 12 ਬੌਰ ਬੰਦੂਕ,315 ਬੌਰ ਰਾਈਫਲ ਅਤੇ ਪਿਸਤੋਲ ਸਨ। ਦੋਸ਼ੀਆਂ ਨੇ ਮੁਦਈ ਦੇ ਘਰ ਦੇ ਸਾਹਮਣੇ ਖੜ ਕੇ, ਮਾਰ ਦੇਣ ਦੀ ਨੀਯਤ ਨਾਲ ਆਪਣੇ ਹਥਿਆਰਾਂ ਨਾਲ ਸਿਧੇ ਫਾਇਰ ਮੁਦਈ ਦੇ ਘਰ ਵੱਲ ਕੀਤੇ। ਜਿਸ ਨਾਲ ਮੁਦਈ ਦੇ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ, ਪਾਣੀ ਵਾਲੀ ਟੈਂਕੀ ਦਾ ਨੁਕਸਾਨ ਹੋ ਗਿਆ ਅਤੇ ਕੁੱਝ ਫਾਇਰ ਕੰਧਾ ਵਿੱਚ ਲੱਗੇ। ਜਿਸਤੇ ਮੁਦਈ ਨੇ ਆਪਣੀ ਲਾਈਸੰਸੀ 12 ਬੌਰ ਬੰਦੂਕ ਦੇ ਚਾਰ ਹਵਾਈ ਫਾਇਰ ਕੀਤੇ ਤਾਂ ਦੋਸ਼ੀਆਂ ਧਮਕੀਆਂ ਦਿੰਦੇ ਹੋਏ, ਹਥਿਆਰਾਂ ਸਮੇਤ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਦੋਸ਼ੀ ਸਰਵਨ ਸਿੰਘ ਨੂੰ ਸ਼ੱਕ ਹੈ ਕਿ ਉਸਨੁੰ ਗੱਡੀਆਂ ਖੋਹਣ ਦੇ ਕੇਸ ਵਿੱਚ ਮੁਦਈ ਨੇ ਫਸਾਇਆ ਹੈ। ਥਾਣੇਦਾਰ ਲਖਵਿੰਦਰ ਸਿੰਘ ਨੇ 1.ਅਰਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੰਦਰ
2.ਅਨਮੋਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੰਦਰ
3.ਭੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮੰਦਰ
4.ਸਰਵਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮਸਤੇਵਾਲਾ
5.ਹਰਮਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਸਤੇਵਾਲਾ
6.ਜੀਵਨ ਸਿੰਘ ਪੁੱਤਰ ਨਾਮਲੂਮ ਵਾਸੀ ਪਿੰਡ ਮੋਜੇਵਾਲਾ
7.ਸੰਦੀਪ ਸਿੰਘ ਪੁੱਤਰ ਨਾਮਲੂਮ ਵਾਸੀ ਪਿੰਡ ਮੋਜੇਵਾਲਾ
8.ਸਾਗਰ ਪੁੱਤਰ ਨਾਮਲੂਮ ਵਾਸੀ ਕੋਟ ਈਸੇ ਖਾਂ ਅਤੇ ਹੋਰ ਅਣਪਛਾਤੇ ਵਿਅਕਤੀ
ਤੇ 185/03-11-2021 ਅ/ਧ 307, 336, 427, 506, 148, 149 ਭ:ਦ: 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 29-ਟੀ-1454 ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਮੁਦਈ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੀਰ ਸਿੰਘ ਨੇ ਨਾਮਲੂਮ ਵਿਅਕਤੀ ਤੇ 221/03-11-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਸਮੇਤ ਆਪਣੀ ਪਤਨੀ ਹੰਸਰਾਜ ਕੌਰ ਅਤੇ ਪੁੱਤਰੀ ਹਰਪ੍ਰੀਤ ਕੌਰ ਦੇ ਹੀਰੋ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ-29-ਐਸ-5867 ਪਰ ਸਵਾਰ ਹੋ ਕੇ, ਪਿੰਡ ਤਲਵੰਡੀ ਭੰਗੇਰੀਆ ਤੋਂ ਪਿੰਡ ਮੇਲਕ ਅਕਾਲੀਆਂ ਵੱਲ ਨੂੰ ਜਾ ਰਿਹਾ ਸੀ ਤਾਂ ਇਕ ਨਾਮਲੂਮ ਮੋਟਰਸਾਈਕਲ ਸਵਾਰ (ਜਿਸਦੇ ਪਿਛੇ ਇਕ ਅੋਰਤ ਬੈਠੀ ਸੀ) ਨੇ ਆਪਣਾ ਮੋਟਰਸਾਈਕਲ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਮੋਟਰਸਾਈਕਲ ਵਿੱਚ ਮਾਰ ਦਿੱਤਾ। ਜਿਸ ਨਾਲ ਮੁਦਈ, ਉਸਦੀ ਪਤਨੀ ਅਤੇ ਲੜਕੀ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਥਾਣੇਦਾਰ ਬਲਰਾਜ ਸਿੰਘ ਨੇ ਨਾਮਾਲੂਮ ਆਦਮੀ ਤੇ 222/03-11-2021 ਅ/ਧ 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।