ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਸਮੇਤ ਆਪਣੇ ਭਰਾ ਸੁਰਿੰਦਰ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਭਾਲਾ ਪੁੱਤਰ ਸਿੰਗਾਰਾ ਸਿੰਘ ਵਾਸੀ ਦੋਲੇਵਾਲਾ ਦੇ ਮੋਟਰਸਾਈਕਲ ਪਰ ਸਵਾਰ ਹੋ ਕੇ, ਕੋਟ ਈਸੇ ਖਾਂ ਤੋਂ ਪਿੰਡ ਦੋਲੇਵਾਲਾ ਨੂੰ ਜਾ ਰਿਹਾ ਸੀ ਤਾਂ ਦੋਸ਼ੀਆਨ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ ਪਰ ਸਵਾਰ ਹੋ ਕੇ, ਆਏ। ਜਿਹਨਾ ਨੇ ਇਨੋਵਾ ਗੱਡੀ ਦੀ ਸਾਈਡ ਮਾਰਕੇ ਮੁਦਈ ਦਾ ਮੋਟਰਸਾਈਕਲ ਹੇਠਾਂ ਡੇਗ ਦਿੱਤਾ। ਮੁਦਈ ਦਾ ਭਰਾ ਸੁਰਿੰਦਰ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਭਾਲਾ ਆਪਣੀ ਜਾਣ ਬਚਾਉਣ ਲਈ ਖੇਤਾਂ ਵਿੱਚ ਭੱਜ ਗਏ ਅਤੇ ਦੋਸ਼ੀਆਂ ਨੇ ਮੁਦਈ ਨੂੰ ਘੇਰ ਕੇ, ਮਾਰ ਦੇਣ ਦੀ ਨੀਯਤ ਨਾਲ ਮੁਦਈ ਦੀ ਕੁੱਟਮਾਰ ਕੀਤੀ ਅਤੇ ਦੋਸ਼ੀ ਮਨਜਿੰਦਰ ਸਿੰਘ ਨੇ ਪਿਸਤੋਲ ਦਾ ਫਾਇਰ ਮੁਦਈ ਵੱਲ ਕੀਤਾ, ਜੋ ਮੁਦਈ ਦੇ ਖੱਬੇ ਹੱਥ ਦੀ ਉਂਗਲ ਪਰ ਲੱਗਾ, ਦੋਸ਼ੀ ਇੰਦਰਜੀਤ ਸਿੰਘ ਨੇ ਪਿਸਤੋਲ ਦਾ ਫਾਇਰ ਮੁਦਈ ਵੱਲ ਕੀਤਾ ਜੋ ਮੁਦਈ ਦੀ ਸੱਜੀ ਬਾਂਹ ਦੇ ਪਿਛਲੇ ਪਾਸੇ,ਕੁਹਣੀ ਦੇ ਨੇੜੇ ਲੱਗਾ ਅਤੇ ਦੋਸ਼ੀ ਬੂਟਾ ਸਿੰਘ ਨੇ ਪਿਸਤੋਲ ਦਾ ਫਾਇਰ ਕੀਤਾ ਜੋ ਮੁਦਈ ਦੀ ਸੱਜੀ ਬਾਂਹ ਦੀ ਕੁਹਣੀ ਪਾਸ ਲੱਗਾ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਗੱਡੀ ਪਰ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ ਅਤੇ ਜਾਣ ਤੋਂ ਪਹਿਲਾਂ ਦੋਸ਼ੀਆਂ ਨੇ ਰਸ਼ਪਾਲ ਸਿੰਘ ਉਰਫ ਭਾਲਾ ਦੀ ਵੀ ਕੁੱਟਮਾਰ ਕੀਤੀ। ਮੁਦਈ ਨੂੰ ਇਲਾਜ ਲਈ ਰਾਜੀਵ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਕੁੱਝ ਦਿਨ ਪਹਿਲਾਂ ਧਰਮਕੋਟ ਏਰੀਆ ਵਿੱਚ ਦੋਸ਼ੀਆਂ ਦਾ ਭੁੱਕੀ ਚੂਰਾ ਪੋਸਤ ਫੜਿਆ ਗਿਆ ਸੀ ਅਤੇ ਦੋਸ਼ੀਆਂ ਨੂੰ ਸ਼ੱਕ ਹੈ ਕਿ ਉਕਤ ਭੁੱਕੀ ਚੂਰਾ ਪੋਸਤ ਮੁਦਈ ਨੇ ਫੜਾਇਆ ਹੈ। ਇੰਸ: ਜਸਵੰਤ ਸਿੰਘ ਨੇ 1.ਮਨਜਿੰਦਰ ਸਿੰਘ ਉਰਫ ਮਿੰਨਾ ਪੁੱਤਰ ਰੂਪ ਸਿੰਘ
2.ਇੰਦਰਜੀਤ ਸਿੰਘ ਉਰਫ ਲੱਭਾ ਪੁੱਤਰ ਪਿੱਪਲ ਸਿੰਘ
3.ਬੂਰਾ ਸਿੰਘ ਪੁੱਤਰ ਵਣ ਸਿੰਘ ਵਾਸੀਆਨ ਪਿੰਡ ਦੋਲੇਵਾਲਾ
4.ਮੰਗਲ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਮੰਦਰ
5.ਬੂਟਾ ਸਿੰਘ ਪੁੱਤਰ ਗੁਰਬਚਨ ਸਿੰਘ
6.ਰਸ਼ਾਲ ਸਿੰਘ ਉਰਫ ਨੰਨੂੰ ਪੁੱਤਰ ਗੁਰਬਚਨ ਸਿੰਘ
7.ਕਿਰਪਾਲ ਸਿੰਘ ਉਰਫ ਬੁੱਗਾ ਪੁੱਤਰ ਸਵਰਨ ਸਿੰਘ
8.ਸੁੱਖਾ ਪੱੁਤਰ ਭਾਨਾ ਸਿੰਘ ਵਾਸੀਆਨ ਪਿੰਡ ਦੋਲੇਵਾਲਾ
ਤੇ 186/06-11-2021 ਅ/ਧ 307, 323, 341, 148,149 ਭ:ਦ: 25,27 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ, ਮੁਦਈ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦੀ ਕੁੱਟਮਾਰ ਕੀਤੀ ,ਸੱਟਾਂ ਮਾਰੀਆਂ ਅਤੇ
ਘਰ ਦੇ ਸਮਾਨ ਦੀ ਭੰਨਤੋੜ ਕੀਤੀ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਦਿਵਾਲੀ ਵਾਲੇ ਦਿਨ ਮੁਦਈ ਨੇ ਦੋਸ਼ੀ ਮਨਜਿੰਦਰ ਸਿੰਘ ਨੂੰ ਪਟਾਕੇ ਚਲਾਉਣ ਤੋਂ ਰੋਕਿਆ ਸੀ।
ਸ:ਥ: ਸੁਖਪਾਲ ਸਿੰਘ ਨੇ 1.ਮਨਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ
2.ਬੱਗੀ ਸਿੰਘ ਪੁੱਤਰ ਬਲਵੀਰ ਸਿੰਘ
3.ਬਲਵੀਰ ਸਿੰਘ ਪੁੱਤਰ ਛੋਟਾ ਸਿੰਘ
4.ਪਾਲੋ ਕੌਰ ਪਤਨੀ ਬਲਵੀਰ ਸਿੰਘ
5.ਮਨਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ
6.ਜੋਤ ਪਤਨੀ ਮਨਜਿੰਦਰ ਸਿੰਘ
7.ਹੈਪੀ ਸਿੰਘ ਪੁੱਤਰ ਜਗਰੂਪ ਸਿੰਘ
8.ਧਨੀਆਂ ਪੁੱਤਰ ਨਾਮਲੂਮ ਵਾਸੀਆਨ ਪਿੰਡ ਰੋਲੀ ਜਿਲ੍ਹਾ ਮੋਗਾ
ਤੇ 129/06-11-2021 ਅ/ਧ 458, 427, 323, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ, ਮੁਦਈ, ਮੁਦਈ ਦੀ ਪਤਨੀ ਰਮਨਦੀਪ ਕੌਰ ਅਤੇ ਭਰਾ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ, ਮੁਦਈ ਦੀ ਪਤਨੀ ਰਮਨਦੀਪ ਕੌਰ ਅਤੇ ਭਰਾ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਦਿਵਾਲੀ ਦੇ ਤਿਉਹਾਰ ਪਰ ਪਟਾਕੇ ਚਲਾਉਣ ਸਬੰਧੀ ਝਗੜਾ। ਸ:ਥ: ਤਰਸੇਮ ਸਿੰਘ ਨੇ 1.ਲੱਖੀ ਸਿੰਘ ਪੁੱਤਰ ਰੂਪ ਸਿੰਘ
2.ਗੁਰਮੇਲ ਸਿੰਘ ਪੁੱਤਰ ਨਿਹਾਲ ਸਿੰਘ
3.ਜਗਦੀਪ ਸਿੰਘ ਉਰਫ ਘੋਚਾ ਪੁੱਤਰ ਜਗਮੋਹਨ ਸਿੰਘ
4.ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ
5.ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ
6.ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ
7.ਕੁਲਵੰਤ ਕੌਰ ਪਤਨੀ ਜਸਵਿੰਦਰ ਸਿੰਘ
8.ਰਣਜੀਤ ਕੌਰ ਪਤਨੀ ਜਗਮੋਹਨ ਸਿੰਘ ਵਾਸੀਆਨ ਪਿੰਡ ਮਾਛੀਕੇ
ਤੇ 208/06-11-2021 ਅ/ਧ 452, 323, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਸਮੇਤ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 08-ਈ.ਸੀ-6473 ਦੇ ਗ੍ਰਿਫਤਾਰ ਕਰਕੇ ਉਸ ਪਾਸੋਂ 50 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮਲਕੀਤ ਸਿੰਘ ਨੇ ਜਸਵੀਰ ਸਿੰਘ ਪੱੁਤਰ ਗੁਰਦੇਵ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਜਿਲ੍ਹਾ ਮੋਗਾ ਤੇ 224/06-11-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









