ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ ਬਿਨ੍ਹਾ ਨੰਬਰੀ ਸਮੇਤ ਕੋਟਕਪੂਰਾ ਬਾਈਪਾਸ, ਨਿਗਾਹਾ ਰੋਡ ਪਾਸ ਖੜੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਿਨ੍ਹਾ ਨੰਬਰੀ ਬ੍ਰਾਂਮਦ ਕਰ ਲਿਆ ਗਿਆ। ਸ:ਥ: ਹਰਜਿੰਦਰ ਸਿੰਘ ਨੇ 1.ਅਕਾਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਲਖਵੀਰ ਸਿੰਘ ਵਾਸੀ ਨੇੜੇ ਭਰਾਵਾਂ ਦਾ ਢਾਬਾ, ਪਿੰਡ ਸਿੰਘਾਂਵਾਲ
2.ਸੁਖਵੀਰ ਸਿੰਘ ਉਰਫ ਗੋਮਾ ਪੁੱਤਰ ਕੁਲਦੀਪ ਸਿੰਘ ਵਾਸੀ ਮਰਾਸੀਆਂ ਵਾਲੀ ਗਲੀ, ਨੇੜੇ ਅਕਾਲਸਰ ਗੁਰੂਦੁਆਰਾ ਸਾਹਿਬ, ਮੋਗਾ
ਤੇ 271/07-11-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮੁਦਈ ਦਾ ਲੜਕਾ ਲਵਪ੍ਰੀਤ ਸਿੰਘ ਅਤੇ ਮਾਤਾ ਮਲਕੀਤ ਕੌਰ ਰੋਡਵੇਜ ਦੀ ਸਰਕਾਰੀ ਬੱਸ ਪਰ ਸਵਾਰ ਹੋ ਕੇ, ਮੋਗਾ ਤੋਂ ਜਾ ਰਹੇ ਸੀ। ਤਾਂ ਮੁਦਈ ਦੀ ਮਾਤਾ ਦੇ ਪਿਛੇ ਦੋਸ਼ਣ ਚਰਨ ਕੌਰ ਵੀ ਬੱਸ ਪਰ ਚੱੜ੍ਹ ਗਈ ਅਤੇ ਦੋਸ਼ਣ ਮੁਦਈ ਦੀ ਮਾਤਾ ਦੇ ਗੀਸੇ (ਜੇਬ) ਵਿਚੋਂ ਪੈਸੇ ਕੱਢਣ ਲੱਗੀ ਤਾਂ ਮੁਦਈ ਦੀ ਮਾਤਾ ਨੂੰ ਇਸ ਸਬੰਧੀ ਪਤਾ ਲੱਗਣ ਤੇ ਦੋਵੇ ਬੱਸ ਵਿੱਚ ਹੱਥੋਪਾਈ ਹੋ ਗਈਆਂ।ਜਿਸ ਦੋਰਾਨ ਮੁਦਈ ਦੀ ਮਾਤਾ ਚਲਦੀ ਬੱਸ ਤੋਂ ਹੇਠਾਂ ਡਿੱਗ ਗਈ। ਜਿਸਨੂੰ ਗੰਭੀਰ ਸੱਟਾਂ ਲੱਗੀਆਂ। ਇਲਾਜ ਲਈ ਮੁਦਈ ਦੀ ਮਾਤਾ ਨੂੰ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਵਿਖੇ ਦਾਖਲ਼ ਕਰਾਇਆ ਗਿਆ। ਜਿਥੇ ਮਿਤੀ 06-11-2021 ਨੂੰ ਦੋਰਾਨੇ ਇਲਾਜ ਮੁਦਈ ਦੀ ਮਾਤਾ ਮਲਕੀਤ ਕੋਰ ਦੀ ਮੌਤ ਹੋ ਗਈ।ਇਹ ਘਟਨਾ ਦੋਸ਼ਣ ਚਰਨ ਕੌਰ ਦੀ ਅਣਗਹਿਲੀ ਕਾਰਨ ਵਾਪਰੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਰਜੀਤ ਸਿੰਘ ਨੇ ਚਰਨ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਮੋਗਾ ਤੇ 192/07-11-2021 ਅ/ਧ 304(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਦੀਪ ਸਿੰਘ ਨੇ ਗੁਰਤੇਜ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਜਿਲ੍ਹਾ ਮੋਗਾ ਤੇ 225/07-11-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।