ਬਾਘਾਪੁਰਾਣਾ 11 ਨਵੰਬਰ : ਥਾਣਾ ਬਾਘਾਪੁਰਾਣਾ ਵਿਖੇ ਅੱਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਬਤੌਰ ਐਸ.ਐਚ.ਓ. ਚਾਰਜ ਸੰਭਾਲ ਲਿਆ ਹੈ ਤੇ ਤਤਕਾਲੀ ਐਸ.ਐਚ.ਓ. ਹਰਮਨਜੀਤ ਸਿੰਘ ਬੱਲ ਚੰਗੀਆਂ ਸੇਵਾਵਾਂ ਦੇ ਬਦਲੇ ਅੰਮ੍ਰਿਤਸਰ ਚਲੇ ਗਏ ਹਨ। ਚਾਰਜ ਸਾਂਭਦਿਆਂ ਹੀ ਬੁਲਾਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਨਵੇਂ ਥਾਣਾ ਮੁੱਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਸਖ਼ਤ ਸ਼ਬਦਾਂ ਵਿਚ ਤਾੜਨਾ ਕਰ ਦਿੱਤੀ ਹੈ। ਮੀਡੀਆ ਜਰੀਏ ਸੰਦੇਸ਼ ਦਿੰਦਿਆ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਮਾੜੇ ਕੰਮ ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਜਿਥੇ ਅਜਿਹੇ ਲੋਕ ਸਮਾਜ ਦਾ ਨੁਕਸਾਨ ਕਰਦੇ ਹਨ ਉਥੇ ਹੀ ਉਕਤ ਲੋਕ ਆਪਣੇ ਆਪ ਦਾ ਵੀ ਨੁਕਸਾਨ ਕਰ ਬੈਠਦੇ ਹਨ ਕਿਉਕਿ ਕਾਨੂੰਨੀ ਪ੍ਰਕਰੀਆਂ ਵਿਚ ਆਇਆ ਵਿਅਕਤੀ ਆਪਣੇ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਵਿਤੀ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਵਿਅਕਤੀ ਨੂੰ ਹਮੇਸ਼ਾ ਮਾੜੇ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੜਕਾਂ ਉੱਪਰ ਨਜਾਇਜ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਜੋ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਨਸ਼ੇ ਨਾਲ ਸਬੰਧਤ ਮੁੱਦਿਆਂ ਤੇ ਕਿਸੇ ਵੀ ਸਿਆਸੀ ਲੀਡਰ ਦੀ ਸਿਪਾਰਿਸ਼ ਨਹੀਂ ਸੁਨਣਗੇ ਤੇ ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡਾਂ ਅਤੇ ਸਮੁੱਚੇ ਸ਼ਹਿਰ ਬਾਘਾਪੁਰਾਣਾ ਵਿਚ ਅਮਨ ਕਾਨੂੰਨ ਦੀ ਸਤਿਥੀ ਬਹਾਲ ਰਾਖੀ ਜਾਵੇਗੀ।
PUNJAB




INDIA








WORLD










