ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਕਤਾਨ ਦੋਸ਼ੀਆਂ ਨੇ ਉਸਦੀ ਦੁਕਾਨ ਦਾ ਜਿੰਦਰਾ ਤੋੜ ਕੇ ਅੰਦਰ ਦਾਖਿਲ ਹੋ ਕੇ ਦੁਕਾਨ ਵਿੱਚੋ ਘਿਓ, ਸਰੋ ਦਾ ਤੇਲ, ਕਾਜੂ, ਬਦਾਮ ਅਤੇ ਗੱਲੇ ਵਿੱਚੋ ਨਗਦੀ ਕਰੀਬ 20,000 ਆਦਿ ਚੋਰੀ ਕਰਕੇ ਲੈ ਗਏ।ਮਲੀਤੀ 49,000 ਰੁਪਏ।ਭਾਲ ਕਰਨ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬੂਟਾ ਸਿੰਘ ਨੇ 1.ਇਕਬਾਲ ਸਿੰਘ ਪੱੁਤਰ ਪਰਮਜੀਤ ਸਿੰਘ 2.ਜਗਸੀਰ ਸਿੰਘ ਉਰਫ ਲੱਖਾ ਪੁੱਤਰ ਗੁਰਚਰਨ ਸਿੰਘ 3.ਸੁਖਜੀਵਨ ਸਿੰਘ ਕੀਲਾ ਪੁੱਤਰ ਕਾਲਾ ਸਿੰਘ ਵਾਸੀਆਨ ਮਹਾਲਾ ਕਲ਼ਾਂ ਤੇ 244/20-12-2021 ਅ/ਧ 457/380/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪੰਜਾਬ ਐਂਡ ਸਿੰਧ ਬੈਂਕ ਮੋਗਾ ਵਿੱਚ ਸੀਨੀਅਰ ਮਨੈਜਰ ਲੱਗੀ ਹੋਈ ਹੈ ਜਿਸਨੇ ਦੱਸਿਆ ਕਿ ਨਾਮਾਲੂਮ ਦੋਸ਼ੀਆਂ ਵੱਲੋ ਉਹਨਾਂ ਦੀ ਬੈਂਕ ਦੇ ਏ.ਟੀ ਐਮ ਦਾ ਛਟਰ ਤੋੜ ਕੇ ਦੋਸ਼ੀਆਂ ਵੱਲੋ ਕੈਮਰੇ ਉੱਪਰ ਕਾਲੀ ਸਪ੍ਰੇਹ ਮਾਰ ਕੇ ਕੈਮਰਿਆਂ ਦੀਆਂ ਤਰਾਂ ਵੱਡੀਆਂ ਅਤੇ ਲਾਇਟਾਂ ਤੋੜ ਕੇ ਗੈਸ ਕਟਰ ਨਾਲ ਏ.ਟੀ ਐਮ ਨੂੰ ਇੱਕ ਸਾਇਡ ਤੋਂ ਪੈਸੇ ਕੱਢਣ ਲਈ ਕੱਟਿਆ ਗਿਆ। ਪਰ ਨਾਮਾਲੂਮ ਆਦਮੀ ਕਿਸੇ ਡਰ ਕਾਰਨ ਆਪਣਾ ਕਟਰ ਅਤੇ ਸਮਾਨ ਲੈ ਕੇ ਮੋਕਾ ਤੋਂ ਫਰਰ ਹੋ ਗਏ।ਜਿਸ ਕਾਰਨ ਏ.ਟੀ. ਅੇਮ ਵਿੱਚੋ ਕੋਈ ਵੀ ਪੈਸਿਆਂ ਦੀ ਚੋਰੀ ਨਹੀ ਹੋਈ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵੀਰ ਸਿੰਘ ਨੇ ਨਾਮਾਲੂਮ ਆਦਮੀ ਤੇ 220/20-12-2021 ਅ/ਧ 457/380/ 427/511 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਨੇ ਆਪਣੀ ਅਲਟੋ ਕਾਰ ਨੰਬਰੀ ਪੀ ਬੀ 29 ਏ ਡੀ 8627 ਜੋ ਆਪਣੇ ਘਰ ਦੇ ਨਾਲ ਲਗਦੇ ਪਲਾਟ ਵਿੱਚ ਖੜੀ ਕੀਤੀ ਸੀ ਜਿਸਨੂੰ ਦੋਸ਼ੀ ਅਰਣ ਅਤੇ 2 ਨਾਮਾਲੂਮ ਆਦਮੀ ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ ਅਰੁਣ ਪੁੱਤਰ ਚਿੱਲੂ ਵਾਸੀ ਮਟਾਂ ਵਾਲਾ ਵਿਹੜਾ ਅਕਾਲਸਰ ਰੋਡ ਮੋਗਾਅਤੇ 2 ਨਾਮਾਲੂਮ ਆਦਮੀ ਤੇ 287/20-12-2021 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









