ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦਾ ਰਿਸਤੇਦਾਰ ਰੋਹਿਤ ਪਲਤਾ ਪੁੱਤਰ ਰਜਿੰਦਰ ਕੁਮਾਰ ਵਾਸੀ ਬੀ 2/269 ਬੰਦ ਗਲੀ ਬਰਨਾਲਾ ਆਪਣੀ ਬਲੈਨੋ ਗੱਡੀ ਨੰਬਰੀ ਡੀ ਐਲ 09 ਸੀ ਏ ਐਨ 1604 ਪਰ ਸਵਾਰ ਹੋ ਕੇ ਮੋਗਾ ਤੋਂ ਬਰਨਾਲਾ ਜਾ ਰਹੇ ਸਨ ਜਦ ਉਹ ਦੂਨਵੈਲੀ ਸਕੂਲ ਬੱਧਨੀ ਕਲਾਂ ਕੋਲ ਪੁਜੇ ਤਾਂ ਨਾਮਾਲੂਮ ਦੋਸ਼ੀ ਨੇ ਆਪਣੀ ਮਹਿੰਦਰਾ ਪੈਕਅੱਪ ਗੱਡੀ ਬੜੀ ਤੇਜ ਰਫਤਾਰ ਅਤੇ ਲਾਪਵਾਹੀ ਨਾਲ ਉਹਨਾਂ ਦੀ ਗੱਡੀ ਵਿੱਚ ਮਾਰੀ ਜਿਸ ਨਾਲ ਰੋਹਿਤ ਪਲਤਾ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਿਲ ਕਰਵਾਇਆ ਅਤੇ ਗੱਡੀ ਟੁੱਟ ਭੱਜ ਗਈ।ਨਾਮਾਲੂਮ ਆਦਮੀ ਗੱਡੀ ਲੈ ਕੇ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਜਗਸੀਰ ਸਿੰਘ ਨੇ ਨਾਮਾਲੂਮ ਆਮਦੀ ਤੇ 161/22-12-2021 ਅ/ਧ 279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪਿੰਡ ਹਰੀਏਵਾਲਾ ਵਿਖੇ ਸਰਕਾਰੀ ਸੁਸਾਇਟੀ ਵਿੱਚ ਸੈਕਟਰੀ ਲੱਗਾ ਹੋਇਆ ਹੈ ਅਤੇ ਮਿਤੀ 21-12-2021 ਨੂੰ ਉਹ ਸੁਸਾਇਟੀ ਵਿੱਚ ਬੈਠ ਕੇ ਲਿਸਟਾਂ ਤਿਆਰ ਕਰ ਰਿਹਾ ਸੀ ਜਿਥੇ ਉਕਤਾਨ ਦੋਸ਼ੀ ਆਏ ਅਤੇ ਯੂਰੀਆਂ ਦੀ ਮੰਗ ਕਰਨ ਲੱਗ ਪਏ ਜਦ ਮੁਦਈ ਸੈਕਟਰੀ ਨੇ ਉਹਨਾਂ ਦੀ ਬਣਦੀ ਯੂਰੀਆਂ ਦੇਣੀ ਚਾਹੀ ਤਾਂ ਦੋਸ਼ੀ ਹੋਰ ਯੂਰੀਆਂ ਦੀ ਮੰਗ ਕਰਨ ਲੱਗ ਪਏ ਪਰ ਸੈਕਟਰੀ ਨੇ ਉਹਨਾਂ ਨੂੰ ਮਨਾਂ ਕੀਤਾ ਤਾਂ ਦੋਸ਼ੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਣ ਪਾਇਆ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਵਿੰਦਰ ਸਿੰਘ ਨੇ 1.ਬਾਬੂ ਸਿੰਘ ਪੁੱਤਰ ਗੁਰਮੇਲ ਸਿੰਘ 2.ਮਨਦੀਪ ਸਿੰਘ ਬੱਬੀ ਪੁੱਤਰ ਬਾਬੂ ਸਿੰਘ ਵਾਸੀਆਨ ਹਰੀਏਵਾਲਾ ਤੇ 249/22-12-2021 ਅ/ਧ 341/186/323/353/506/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕੀਤੀਆਂ ਗਈਆਂ ਐਸ ਆਈ ਲਖਵਿੰਦਰ ਸਿੰਘ ਨੇ ਸਰਬਜੀਤ ਕੌਰ ਪਤਨੀ ਸਵਰਨ ਸਿੰਘ ਵਾਸੀ ਦੋਲੇਵਾਲਾ ਤੇ 196/22-12-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









