ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਮੋਬਾਇਲ ਸਪੇਅਰ ਪਾਰਟਸ ਦੀ ਦੁਕਾਨ ਪਰ ਮੋਜੂਦ ਸੀ ਤਾਂ ਦੋਸ਼ੀ ਗੁਰਪ੍ਰੀਤ ਸਿੰਘ (ਜੋ ਦੋਸ਼ੀ ਪ੍ਰਭਜੋਤ ਸਿੰਘ ਦਾ ਰਿਸਤੇਦਾਰੀ ਵਿੱਚੋਂ ਭਰਾ ਲਗਦਾ ਹੈ) ਪੰਜ ਨਾਮਲੂਮ ਵਿਅਕਤੀਆਂ ਸਮੇਤ ਉਥੇ ਆ ਗਿਆ। ਜੋ ਮੁਦਈ ਦੀ ਕੁੱਟਮਾਰ ਕਰਦੇ ਹੋਏ, ਮੁਦਈ ਨੂੰ ਦੁਕਾਨ ਵਿਚੋਂ ਖਿੱਚ ਕੇ ਬਾਹਰ ਲੈ ਗਏ।ਜਿਥੇ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਦੋਸ਼ੀ ਗੁਰਪ੍ਰੀਤ ਸਿੰਘ ਨੇ ਆਪਣੇ ਡੱਬ ਵਿਚੋਂ ਰਿਵਾਲਰ ਕੱਢ ਕੇ, ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਸਿੱਧਾ ਫਾਇਰ ਮਾਰਿਆ। ਜੋ ਦੁਕਾਨ ਉਪਰ ਲੱਗੇ ਹੋਲਡਿੰਗ ਬੋਰਡ ਪਰ ਲੱਗਾ ਅਤੇ ਇਕ ਹੋਰ ਫਾਇਰ ਮੁਦਈ ਵੱਲ ਕੀਤਾ। ਜੋ ਮੁਦਈ ਦੀ ਸੱਜੀ ਲੱਤ ਦੇ ਗੋਡੇ ਤੋਂ ਹੇਠਾਂ ਲੱਗਾ। ਮੁਦਈ ਵੱਲੋਂ ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਹਰਬੰਸ ਨਰਸਿੰਗ ਹੋਮ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕਰ ਦਿੱਤਾ ਗਿਆ। ਵਜ੍ਹਾ ਰੰਜਿਸ਼: ਇਹ ਹੈ ਕਿ ਦੋਸ਼ੀ ਪ੍ਰਭਜੋਤ ਸਿੰਘ ਨੇ ਮੁਦਈ ਦੇ ਚਾਚੇ ਲਲਿਤ ਪਲਤਾ ਦੇ ਘਰ ਤੇ ਫਾਇਰ ਮਾਰੇ ਸੀ। ਜਿਸ ਸਬੰਧੀ ਮੁਕੱਦਮਾਂ ਦਰਜ ਰਜਿਸਟਰ ਹੈ ਅਤੇ ਹੁਣ ਦੋਸ਼ੀਆਨ ਮੁਦਈ ਧਿਰ ਤੇ ਰਾਜੀਨਾਮੇਂ ਲਈ ਦਬਾਅ ਪਾ ਰਹੇ ਹਨ। ਸ:ਥ: ਮੇਜਰ ਸਿੰਘ ਨੇ 1.ਗੁਰਪ੍ਰੀਤ ਸਿੰਘ ਉਰਫ ਲੋਗੜ ਪੁੱਤਰ ਨਾਮਲੂਮ 2.ਪ੍ਰਭਜੋਤ ਸਿੰਘ ਉਰਫ ਕਾਲੂ ਪੁੱਤਰ ਨਾਮਲੂਮ ਅਤੇ 5 ਅਣਪਛਾਤੇ ਵਿਅਕਤੀ ਤੇ 197/23-12-2021 ਅ/ਧ 307, 324, 323, 148, 149, 120(ਬੀ) ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਬੱਸ ਚਲਾਉਂਦਾ ਹੈ ਅਤੇ ਮਿਤੀ 23-12-2021 ਨੂੰ ਉਹ ਬੱਸ ਨੰਬਰੀ ਪੀ.ਬੀ 08-ਸੀ.ਬੀ-3050 ਪਰ ਸਕੂਲ ਦੇ ਬੱਚੇ ਉਤਾਰਦਾ ਹੋਇਆ ਆ ਰਿਹਾ ਸੀ ਤਾਂ ਦੋਸ਼ੀਆਨ ਸਕਾਰਪਿਓ ਗੱਡੀ ਨੰਬਰੀ ਪੀ.ਬੀ 30-ਟੀ-3000 ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਮੁਦਈ ਨੂੰ ਘੇਰ ਕੇ, ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਅਤੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਉਸਦੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਮੁਦਈ ਨੇ ਫੇਸਬੁੱਕ (ਸ਼ੋਸ਼ਲ ਮੀਡੀਆ) ਪਰ ਇਲੈਕਸ਼ਨ ਸਬੰਧੀ ਕੁਮੈਂਟ ਕੀਤਾ ਸੀ। ਸ:ਥ: ਸਰਦਾਰਾ ਸਿੰਘ ਨੇ 1.ਜਸਪ੍ਰੀਤ ਸਿੰਘ 2.ਸੁਖਪ੍ਰੀਤ ਸਿੰਘ ਪੁੱਤਰਾਨ ਤੀਰਥ ਸਿੰਘ 3.ਰਾਮਪਾਲ ਸਿੰਘ ਪੁੱਤਰ ਸਤਨਾਮ ਸਿੰਘ 4.ਗੁਰਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ
5.ਗੁਰਲਾਲ ਸਿੰਘ ਪੁੱਤਰ ਰੂੜ ਸਿੰਘ ਵਾਸੀਆਨ ਪਿੰਡ ਮਾਹਲਾ ਕਲਾਂ ਤੇ 250/23-12-2021 ਅ/ਧ 307, 323, 324, 341, 148, 149, 506 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਪਾਸੋਂ ਇਕ ਸਵਰਾਜ ਟਰੈਕਟਰ ਸਮੇਤ ਟਰਾਲੀ (ਲੋਡ ਰੇਤਾ) ਬ੍ਰਾਂਮਦ ਕਰ ਲਈ ਗਈ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ ਨਿਰਮਲ ਸਿੰਘ ਨੇ ਗੁਰਚਰਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਤਲਵੰਡੀ ਨੌ ਬਹਾਰ ਜਿਲ੍ਹਾ ਮੋਗਾ ਤੇ 198/23-12-2021 ਅ/ਧ 379,411 ਭ:ਦ: ਅਤੇ 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦਾ ਪਤੀ ਮੋਟਰਸਾਈਕਲ ਨੰਬਰੀ ਪੀ.ਬੀ 08-ਡੀ.ਐਚ-8652 ਪਰ ਸਵਾਰ ਹੋ ਕੇ, ਪਿੰਡ ਮੀਆਂਵਾਲਾ ਜਿਲ੍ਹਾ ਜਲੰਧਰ ਤੋਂ ਪਿੰਡ ਕਾਦਰਵਾਲਾ ਨੂੰ ਆ ਰਿਹਾ ਸੀ ਅਤੇ ਰਸਤੇ ਵਿੱਚ ਕਿਸੇ ਨਾਮਲੂਮ ਵਹੀਕਲ ਚਾਲਕ ਨੇ ਆਪਣਾ ਵਹੀਕਲ ਮੁਦੈਲਾ ਦੇ ਪਤੀ ਵਿੱਚ ਮਾਰਿਆ। ਜਿਸ ਨਾਲ ਮੁਦੈਲਾ ਦਾ ਪਤੀ ਗੰਭੀਰ ਜਖਮੀ ਹੋ ਗਿਆ।ਮੁਦੈਲਾ ਦੇ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਧਰਮਕੋਟ ਦਾਖਲ ਕਰਾਇਆ ਗਿਆ।ਜਿਥੇ ਉਸਦੀ ਮੌਤ ਹੋ ਗਈ। ਸ:ਥ: ਕੁਲਦੀਪ ਸਿੰਘ ਨੇ ਨਾਮਲੂਮ ਵਹੀਕਲ ਚਾਲਕ ਤੇ 245/23-12-2021 ਅ/ਧ 304(ਏ), 279, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਮੁਦੈਲਾ ਅਤੇ ਉਸਦਾ ਪਤੀ ਸਕੂਟਰੀ ਨੰਬਰੀ ਪੀ.ਬੀ-29-ਏ.ਡੀ-6106 ਪਰ ਸਵਾਰ ਹੋ ਕੇ ਜਿਲ੍ਹਾ ਕਚਿਹਰੀਆਂ ਮੋਗਾ ਦੀ ਤਰਫੋਂ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣਾ ਟਰੱਕ ਨੰਬਰੀ ਪੀ.ਬੀ 29-ਆਰ-4533 ਲਾਪ੍ਰਵਾਹੀ ਨਾਲ ਚਲਾ ਕੇ, ਮੁਦੈਲਾ ਦੇ ਪਤੀ ਦੀ ਸਕੂਟਰੀ ਵਿੱਚ ਮਾਰਿਆ। ਜਿਸ ਨਾਲ ਮੁਦੈਲਾ ਅਤੇ ਉਸਦਾ ਪਤੀ ਗੰਭੀਰ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਡੀ.ਐਮ.ਸੀ ਹਸਪਤਾਲ ਲੁਧਿਆਣਾ ਦਾਖਲ ਕਰਾਇਆ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਮੇਸ਼ ਲਾਲ ਨੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੇਤਰ ਦਰਸ਼ਨ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਤੇ 223/23-12-2021 ਅ/ਧ 279, 337, 338 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 07 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਜਗਜੀਤ ਸਿੰਘ ਨੇ ਨਿਸ਼ਾਨ ਸਿੰਘ ਉਰਫ ਕਾਲਾ ਪੁੱਤਰ ਜੱਗਾ ਸਿੰਘ ਵਾਸੀ ਗਊਸ਼ਾਲਾ ਬਸਤੀ, ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 226/23-12-2021 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









