ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਕਰਾਇਆ ਕਿ ਦੋਸ਼ੀ ਮੁਦੈਲਾ ਦੇ ਪਿਤਾ ਨਾਲ ਕੰਮ-ਕਾਰ ਕਰਦਾ ਸੀ। ਜਿਸ ਕਰਕੇ ਉਹ ਮੁਦੈਲਾ ਦੇ ਘਰ ਆਉਣ ਜਾਣ ਲੱਗ ਗਿਆ। ਦਸੰਬਰ 2020 ਨੂੰ ਦੋਸ਼ੀ ਨੇ ਮੁਦੈਲਾ ਨੂੰ ਧਮਕੀ ਦਿੱਤੀ ਕਿ ਜੇਕਰ ਮੁਦੈਲਾ ਨੇ ਉਸ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਉਹ ਮੁਦੈਲਾ ਦੇ ਭਰਾ ਨੂੰ ਮਾਰ ਦੇਵੇਗਾ। ਜਿਸਤੇ ਮੁਦੈਲਾ ਆਪਣੇ ਪਰਿਵਾਰ ਨੂੰ ਨੀਦ ਦੀਆਂ ਗੋਲੀਆਂ ਦੇਣ ਲੱਗ ਗਈ ਅਤੇ ਦੋਸ਼ੀ ਹੁਣ ਤੱਕ ਰਾਤ ਨੂੰ ਮੁਦੈਲਾ ਦੇ ਘਰ ਆਉਂਦਾ ਅਤੇ ਮੁਦੈਲਾ ਦੀ ਮਰਜੀ ਤੋਂ ਬਿਨ੍ਹਾ ਉਸ ਨਾਲ ਬਲਾਤਕਾਰ ਕਰਦਾ ਰਿਹਾ ਅਤੇ ਹੁਣ ਮਿਤੀ 28-12-2021 ਨੂੰ ਜਦ ਦੋਸ਼ੀ ਮੁਦੈਲਾ ਦੇ ਘਰ ਦਾਖਲ ਹੋਇਆ ਤਾਂ ਮੁਦੈਲਾ ਵੱਲੋਂ ਰੋਲਾ ਪਾਉਣ ਤੇ, ਮੁਦੈਲਾ ਦੇ ਆਂਢ-ਗੁਆਂਢ ਦੇ ਲੋਕਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਮੁਦੈਲਾ ਵੱਲੋਂ ਬਿਆਨ ਲਿਖਵਾਉਣ ਉਪਰੰਤ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਨਵਨੀਤ ਕੌਰ ਨੇ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੰਦ ਨਵਾਂ ਜਿਲ੍ਹਾ ਮੋਗਾ ਤੇ 249/31-12-2021 ਅ/ਧ 376,506 ਭ:ਦ: ਅਤੇ 06 the Protection of children from sexual offence 2012,2019 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 557/ਪੀ.ਸੀ 04/21 ਮਿਤੀ 23-08-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਜੁਰਮ ਖਿਲਾਫ ਅੋਰਤਾਂ ਅਤੇ ਬਚਿੱਆਂ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੀ ਲੜਕੀ ਸਾਖਸ਼ੀ ਦੀ ਸ਼ਾਦੀ ਮਿਤੀ 22-02-2019 ਨੂੰ ਦੋਸ਼ੀ ਅਸ਼ੀਸ਼ ਗੁਪਤਾ ਨਾਲ ਹੋਈ ਸੀ। ਸ਼ਾਦੀ ਪਰ ਮੁਦਈ ਨੇ ਕ੍ਰੀਬ: 27 ਲੱਖ ਰੁਪਏ ਦੇ ਗਹਿਣੇ ਅਤੇ 5,50,000/- ਰੁਪਏ ਦਿਤੇ ਸਨ। ਮਿਤੀ 08-11-2019 ਨੂੰ ਮੁਦਈ ਦੀ ਲੜਕੀ ਦੋਸ਼ੀਆਂ ਨਾਲ ਵਿਦੇਸ਼ ਕਨੇਡਾ ਚਲੀ ਗਈ ਸੀ। ਜਿਥੇ ਦੋਸ਼ੀਆਂ ਨੇ ਮੁਦਈ ਦੀ ਲੜਕੀ ਪਾਸੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਦਈ ਦੀ ਲੜਕੀ ਨੂੰ ਉਸਦੀ ਮਮੇਰੀ ਭੈਣ ਕੋਲ ਛੱਡ ਆਏ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਅਸ਼ੀਸ਼ ਗੁਪਤਾ ਪੁੱਤਰ ਰਜਿੰਦਰਪਾਲ ਗੁਪਤਾ 2.ਰਜਿੰਦਰਪਾਲ ਗੁਪਤਾ ਪੁੱਤਰ ਨਾਮਲੂਮ 3.ਵੀਨਾ ਗੁਪਤਾ ਪਤਨੀ ਰਜਿੰਦਰਪਾਲ ਗੁਪਤਾ 4.ਸੀਮਾਂ ਪਤਨੀ ਗਗਨ ਬੇਕਟਰ ਵਾਸੀਆਨ ਬੱਸੀ ਪਠਾਣਾ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਹਾਲ ਵਿਦੇਸ਼ ਬਰਿਮਟਨ ਐਨਟਾਰੀਓ (ਕਨੇਡਾ) ਤੇ 290/31-12-2021 ਅ/ਧ 420, 498(ਏ), 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









