ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਗੁਰਦੀਪ ਸਿੰਘ ਬਰਾੜ ਦੇ ਸ਼ਰਾਬ ਦੇ ਠੇਕੇਦਾਰਾ ਨਾਲ ਡਰਾਇਵਰੀ ਕਰਦਾ ਹੈ ਅੱਜ ਉਹ ਸਮੇਤ ਜਸਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਿਰੰਗ ਸਿੰਘ ਵਾਲਾ (ਫਿਰੋਜਪੁਰ) ਅਤੇ ਸਿਮਰਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬਿਹਾਰੀਪੁਰ ਜਿਲਾਂ ਪੀਲੀਭੀਤ ਯੂਪੀ ਨਾਲ ਗੱਡੀ ਬਲੈਰੋ ਕੈੱਪਰ ਨੰਬਰੀ ਪੀ ਬੀ 03 ਬੀ ਈ 2641 ਪਰ ਸੜਕ ਚੰਨੂਵਾਲਾ/ਥਰਾਜ, ਢਿੱਲਵਾਂ ਪਿੰਡਾਂ ਵਿੱਚੋ ਕੈਸ਼ ਇਕੱਠਾ ਕਰਨ ਜਾ ਰਹੇ ਸੀ ਜਦ ਉਹ ਪਿੰਡ ਢਿੱਲਵਾਂਵਾਲਾ ਵਿਖੇ ਰੋਡ ਪਰ ਪੁੱਜੇ ਤਾਂ ਵਕਤ ਕਰੀਬ 7.50 ਦਾ ਹੋਵੇਗਾ ਕਿ ਸੜਕ ਪਰ 3 ਨਾਮਾਲੂਮ ਨੌਜਵਾਨ ਵਿਅਕਤੀ ਜਿਨਾਂ ਪਾਸ ਸਲਪੈਡਰ ਮੋਟਰਸਾੲਕਿਲ ਸੀ ਸੜਕ ਪਰ ਖੜੇ ਸਨ।ਜਿਨਾਂ ਵਿੱਚੋ ਕੰਡਕਟਰ ਸਾਇਡ ਖੜੇ ਦੋ ਨਾਮਾਲੂਮ ਨੌਜਵਾਨਾਂ ਵਿੱਚੋ ਇੱਕ ਨੇ ਸਿੱਧਾ ਦਸਤੀ ਹਥਿਆਰ ਪਿਸਟਲ/ਰਿਵਾਲਵਰ ਨਾਲ ਮਾਰ ਦੇਣ ਦੀ ਨਿਅਤ ਨਾਲ ਫਾਇਰ ਕੀਤਾ ਜੋ ਉਹਨਾਂ ਦੀ ਗੱਡੀ ਪਰ ਲੱਗਾ।ਜਦ ਮੁਦਈ ਨੇ ਗੱਡੀ ਰੋਕੀ ਤਾਂ ਉਕਤਾਨ ਦੋਸ਼ੀ ਆਏ ਅਤੇ ਜਸਵਿੰਦਰ ਸਿੰਘ ਦੇ ਹੱਥ ਵਿੱਚ ਫੜਿਆ ਪੈਸਿਆਂ ਵਾਲਾ ਬੈੱਗ ਜਿਸ ਵਿੱਚ 5,000 ਰੁਪਏ ਸਨ ਖੋਹ ਕੇ ਹਵਾਈ ਫਾਇਰ ਕਰਦੇ ਹੋਏ ਮੌਕਾ ਤੋਂ ਫਰਾਰ ਹੋ ਗਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੁਲਵੰਤ ਸਿੰਘ ਨੇ 3 ਨਾਮਾਲੂਮ ਆਦਮੀ ਤੇ 02/04-01-2022 ਅ/ਧ 307/379ਬੀ (2) ਭ:ਦ, 25/27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮਹਿੰਦਰਾ ਪੈੱਕਅੱਪ ਗੱਡੀ ਨੰਬਰੀ ਪੀ ਬੀ 29 ਐਲ 9614 ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਪਾਸੋਂ 1 ਕਿੱਲੋ 500 ਗ੍ਰਾਂਮ ਅਫੀਮ ਅਤੇ ਦੋਸ਼ੀ ਇੰਦਰਪਾਲ ਸਿੰਘ ਪਾਸੋਂ 1 ਕਿੱਲੋਗ੍ਰਾਂਮ ਅਫੀਮ ਕੁੱਲ 2 ਕਿੱਲੋ 500 ਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਸ:ਥ: ਵਰਿੰਦਰ ਕੁਮਾਰ ਨੇ 1.ਸੁਖਵਿੰਦਰ ਸਿੰਘ ਉਰਫ ਕਾਲਾ ਪੁੱਤਰ ਗੁਰਚਰਨ ਸਿੰਘ ਵਾਸੀ ਘੱਲ ਕਲਾਂ 2.ਇੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਰੱਤੀਆਂ ਤੇ 01/04-01-2022 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ: ਕੁਲਦੀਪ ਸਿੰਘ ਨੇ ਬਲਦੇਵ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਜਲਾਲਾਬਾਦ ਪੂਰਬੀ ਤੇ 02/04-01-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸੋਫੀ ਪੰਜਾਬ ਨੰਬਰ 1 ਦੀਆਂ ਬ੍ਰਾਂਮਦ ਕੀਤੀ ਗਈ। ਸ:ਥ: ਗੁਰਨੈਬ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਰਾਇਆ ਪੱਤੀ ਰੋਡੇ ਤੇ 01/04-01-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









