ਉਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਵੱਲੋਂ ਵੀ ਜੋਰ ਅਜਮਾਈ ਕੀਤੀ ਜਾ ਰਹੀ ਹੈ । ਇਸ ਮੌਕੇ ਕਾਂਗਰਸ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਯੂਪੀ ਵਿੱਚ ਇੰਚਾਰਜ਼ ਲਾਇਆ ਹੋਇਆ ਹੈ । ਕਾਂਗਰਸ ਨੇ ਪਹਿਲਕਦਮੀ ਕਰਦਿਆਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ। ਉਸ ਵਾਅਦੇ ਮੁਤਾਬਿਕ 40 ਫੀਸਦੀ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ । ਅੱਜ ਕਾਂਗਰਸ ਨੇ 125 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਜਿਨ੍ਹਾਂ ਵਿਚ 50 ਔਰਤਾਂ ਉਮੀਦਵਾਰ ਬਣਾਇਆ ਗਿਆ ਹੈ ।ਇਸ ਮੌਕੇ ਪ੍ਰੈਸ ਨਾਲ ਗੱਲ ਕਰਦਿਆਂ ਆਖਿਆ ਕਿ। ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਲੋਕ ਸੰਘਰਸ਼ ਕਰ ਰਹੇ ਹਨ ਅਤੇ ਪੂਰੇ ਸੂਬੇ ਵਿੱਚ ਨਵੀਂ ਰਾਜਨੀਤੀ ਦੀ ਪਹਿਲਕਦਮੀ ਕਰ ਰਹੇ ਹਨ, ਉਹ ਸਾਡੇ ਉਮੀਦਵਾਰ ਹੋਣ।
ਉਮੀਦਵਾਰਾਂ ਵਿੱਚ ਉਨਾਓ ਬਲਾਤਕਾਰ ਪੀੜਤਾ ਦੀ ਮਾਂ ਆਸ਼ਾ ਸਿੰਘ ਵੀ ਸ਼ਾਮਲ ਹੈ। ਆਸ਼ਾ ਵਰਕਰ ਪੂਨਮ ਪਾਂਡੇ ਨੂੰ ਸਹਾਰਨਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪੂਨਮ ਪਾਂਡੇ ਨੇ ਮਾਣਭੱਤਾ ਵਧਾਉਣ ਲਈ ਅੰਦੋਲਨ ਕੀਤਾ ਸੀ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ 125 ਉਮੀਦਵਾਰਾਂ ‘ਚੋਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ 50 ਮਹਿਲਾ ਉਮੀਦਵਾਰਾਂ ‘ਚ ਉਨਾਓ ਬਲਾਤਕਾਰ ਕਾਂਡ ਦੀ ਪੀੜਤਾ ਦੀ ਮਾਂ ਆਸ਼ਾ ਸਿੰਘ ਵੀ ਹੈ। ਆਸ਼ਾ ਵਰਕਰ ਪੂਨਮ ਪਾਂਡੇ ਨੂੰ ਸਹਾਰਨਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਪੂਨਮ ਪਾਂਡੇ ਨੇ ਮਾਣਭੱਤਾ ਵਧਾਉਣ ਲਈ ਅੰਦੋਲਨ ਕੀਤਾ ਸੀ। 125 ਉਮੀਦਵਾਰਾਂ ਵਿੱਚੋਂ 40 ਫੀਸਦੀ ਔਰਤਾਂ ਅਤੇ 40 ਫੀਸਦੀ ਨੌਜਵਾਨ ਹਨ। ਇਸ ਇਤਿਹਾਸਕ ਬਦਲਾਅ ਨਾਲ ਅਸੀਂ ਸੂਬੇ ਵਿੱਚ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪਹਿਲੀ ਵਾਰ ਚੋਣ ਲੜ ਰਹੀਆਂ ਹਨ, ਉਹ ਸੰਘਰਸ਼ਸ਼ੀਲ ਅਤੇ ਦਲੇਰ ਔਰਤਾਂ ਹਨ। ਕਾਂਗਰਸ ਪਾਰਟੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ।
ਕਈ ਕਾਂਗਰਸੀ ਆਗੂਆਂ ਨੇ ਪਾਰਟੀ ਛੱਡਣ ‘ਤੇ ਕਿਹਾ ਕਿ ਆਇਆ ਰਾਮ ਗਿਆ ਰਾਮ ਹਰ ਚੋਣ, ਹਰ ਪਾਰਟੀ ‘ਚ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਅਜਿਹੀ ਚੀਜ਼ ਹੈ ਜਿਸ ਤੋਂ ਕਿਸੇ ਵੀ ਪਾਰਟੀ ਨੂੰ ਘਬਰਾਉਣਾ ਚਾਹੀਦਾ ਹੈ। ਜੇਕਰ ਸਾਡੇ ਸਾਥੀ ਚਲੇ ਜਾਣ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਸੰਘਰਸ਼ ਤੋਂ ਪਿੱਛੇ ਹਟ ਰਹੇ ਹਨ। ਸਾਡੀ ਸੂਚੀ ਤੋਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਰਾਜਨੀਤੀ ਦਾ ਅਸਲ ਮਕਸਦ ਸੇਵਾ ਹੈ। ਇਹ ਕਾਫੀ ਹੱਦ ਤੱਕ ਬਦਲ ਗਿਆ ਹੈ ਪਰ ਅਸੀਂ ਇਸ ਇਰਾਦੇ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ।
PUNJAB




INDIA








WORLD










