ਪੰਜਾਬ ਕਾਂਗਰਸ ਵੀ ਬਹੁਤ ਜਲਦ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸ ਅੱਜ ਜਾਂ ਕੱਲ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ। ਪੰਜਾਬ ਕਾਂਗਰਸ ਇਸ ਵਾਰ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇ ਸਕਦੀ ਹੈ । ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵੀ ਅੱਗੇ ਲਿਆਉਣ ਦੀ ਤਿਆਰੀ ਹੈ । ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਐਲਾਨ ਕਰ ਚੁੱਕੇ ਹੈ ਇਸ ਵਾਰ ਵਿਧਾਨ ਸਭਾ ਵਿੱਚ ਜਿਆਦਾ ਨੌਜਵਾਨਾਂ ਨੂੰ ਭੇਜਿਆ ਜਾਵੇਗਾ ।ਕਾਂਗਰਸ ਦੇ ਉਮੀਦਵਾਰਾਂ ਦੀ ਆਉਣ ਵਾਲੀ ਸੂਚੀ ਵਿੱਚ ਜਿਆਦਾਤਰ ਪੁਰਾਣੇ ਚਿਹਰੇ ਵੀ ਨਜਰ ਆਉਣਗੇ। ਪਹਿਲੀ ਸੂਚੀ ਵਿੱਚ ਜਿਹੜੀਆਂ ਸੀਟਾਂ ਉਪਰ ਕੋਈ ਵਿਵਾਦ ਨਹੀਂ ਉਨ੍ਹਾਂ ਦੀ ਐਲਾਨ ਹੋਵੇਗਾ ਇਸ ਦੀ ਪੁਸ਼ਟੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੀਤੀ ਹੈ