ਥਾਣਾ ਨਿਹਾਲ ਸਿੰਘ ਵਾਲਾ
ਇਹ ਮਕੁੱਦਮਾ ਪੱਤਰ ਨੰਬਰ 80/83-ਸ.ਡ.ਕ ਮਿਤੀ 21-01-2022 ਵੱਲੋ ਉੱਪ ਮੰਡਲ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਆਪਣੇ ਦੋ ਲੜਕਿਆਂ ਦੇ ਵਿਆਹ ਤੇ ਭਾਰੀ ਇੱਕਠ ਕੀਤਾ ਹੈ।ਜਿਸ ਕਰਕੇ ਦੋਸ਼ੀ ਨੇੇ ਮਹਾਵਾਰੀ ਕੋਵਿਡ 19 ਫਿਲਾਉਣ ਵਿੱਚ ਅਣਗਿਹਲੀ ਕੀਤੀ ਅਤੇ ਪੰਜਾਬ ਸਰਕਾਰ ਦੇ ਹੁਕਮਾ ਦੀ ਉਲੰਗਣਾ ਕੀਤੀ ਹੈ ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਛਪਾਲ ਸਿੰਘ ਨੇ ਬੂਟਾ ਸਿੰਘ ਕਨਵੀਨਰ ਸ੍ਰੋਮਣੀ ਅਕਾਲੀਦਲ ਕਿਰਤੀ ਪੁੱਤਰ ਨਾਮਾਲੂਮ ਵਾਸੀ ਰਣਸੀਹ ਤੇ 16/23-01-2022 ਅ/ਧ 188/269/270 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲ਼ਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਸੁਖਵਿੰਦਰ ਸਿੰਘ ਵਕਤ ਕਰੀਬ 2.00 ਵਜੇ ਰਾਤ ਨੂੰ ਕੰਧ ਟੱਪ ਕੇ ਉਸਦੇ ਘਰ ਅੰਦਰ ਦਾਖਿਲ਼ ਹੋ ਕੇ ਉਸਦੀ ਲੜਕੀ ਰਾਜਵੀਰ ਕੌਰ ਉਮਰ ਕਰੀਬ 16 ਸਾਲ ਦੀ ਬਾਂਹ ਫੜ ਕੇ ਜਬਰਦਸਤੀ ਛੇੜਛਾੜ ਕੀਤੀ ਮੁਦਈ ਦੀ ਲੜਕੀ ਵੱਲੋ ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਅਮਨਜੋਤ ਕੌਰ ਨੇ ਪਵਨਪ੍ਰੀਤ ਸਿੰਘ ਉਰਫ ਪਵਨਾ ਪੁੱਤਰ ਜਗਤਾਰ ਸਿੰਘ ਵਾਸੀ ਦੋਧਰ ਗਰਬੀ ਤੇ 07/23-01-2022 ਅ/ਧ 457/354 ਭ:ਦ, 8 ਪੋਸਕੋ ਐਕਟ 2012 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਨੇ ਆਪਣਾ ਕੈਂਟਰ ਨੰਬਰੀ ਪੀ ਬੀ 10ਈ ਐਚ 6995 ਜੋ ਘਰ ਦੇ ਬਹਾਰ ਖੜਾ ਕੀਤਾ ਸੀ ਜਿਸਨੂੰ ਕੋਈ ਨਾਮਾਲੂਮ ਆਦਮੀ ਚੋਰੀ ਕਰਕੇ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਰਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 15/23-01-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਅਮਰਜੀਤ ਸਿੰਘ ਨੇ ਮੁਦਈ ਦੀ ਫੋਟੋ ਨਾਲ ਛੇੜਛਾੜ ਕਰਕੇ ਕਿਸੀ ਔਰਤ ਨਾਲ ਗਲਤ ਫੋਟੋ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾ ਕੇੇ ਉਸਨੂੰ ਬਦਨਾਮ ਕਰ ਰਿਹਾ ਹੈ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਕਿਰਪਾਲ ਸਿੰਘ ਨੇ ਅਮਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰੋਲੀ ਤੇ 08/23-01-2022 ਅ/ਧ 294 ਭ:ਦ, 67 ਆਈ ਟੀ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









