ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਜੋ ਅੱਜ ਵੀ ਇਕ ਹੀਰੋ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ ਬਿਨ੍ਹਾ ਨੰਬਰੀ (ਜੋ ਉਸਨੇ ਮੋਗਾ ਸ਼ਹਿਰ ਵਿੱਚੋਂ ਚੋਰੀ ਕੀਤਾ ਹੈ) ਸਮੇਤ ਨਿਗਾਹਾ ਰੋਡ ਪਰ ਖੜਾ ਮੋਟਰਸਾਈਕਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਚੋਰੀ ਦਾ ਮੋਟਰਸਾਈਕਲ ਬ੍ਰਾਂਮਦ ਕਰ ਲਿਆ ਗਿਆ ਅਤੇ ਦੋਰਾਨੇ ਪੁੱਛਗਿੱਛ ਗੋਰਵ ਕੁਮਾਰ ਉਰਫ ਜੈਕੀ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਗੁਰਚਰਨ ਸਿੰਘ ਨੇ 1.ਗੱਗੂ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰ:10, ਬਸਤੀ ਮੋਹਨ ਸਿੰਘ, ਮੋਗਾ ਜਿਲ੍ਹਾ ਮੋਗਾ 2.ਗੋਰਵ ਕੁਮਾਰ ਉਰਫ ਜੈਕੀ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰ:6, ਬੇਅੰਤ ਨਗਰ ਮੋਗਾ ਤੇ 16/25-01-2022 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਨਾਕਾਬੰਦੀ ਦੋਸ਼ੀਆਨ ਅੰਮ੍ਰਿਤਸਰ ਰੋਡ ਵੱਲੋਂ ਇਕ ਐਚ.ਐਫ-ਡੀਲੈਕਸ ਮੋਟਰਸਾਈਕਲ ਰੰਗ ਕਾਲਾ ਪਰ ਸਵਾਰ ਹੋ ਕੇ ਆਏ। ਜਿਹਨਾ ਨੂੰ ਰੋਕ ਕੇ ਚੈਕ ਕਰਨ ਪਰ ਉਕਤ ਮੋਟਰਸਾਈਕਲ ਦੇ ਅੱਗੇ ਲੱਗੀ ਨੰਬਰ ਪਲੇਟ ਪਰ ਪੀ.ਬੀ-29-ਯੂ-3256 ਨੰਬਰ ਲਿਿਖਆ ਹੋਇਆ ਸੀ ਅਤੇ ਪਿਛਲੀ ਨੰਬਰਪਲੇਟ ਪਰ ਪੀ.ਬੀ 29-ਜੈਡ-3972 ਨੰਬਰ ਲਿਿਖਆ ਹੋਇਆ ਸੀ। ਜਿਸ ਸਬੰਧੀ ਦੋਸ਼ੀਆਨ ਕੋਈ ਠੋਸ ਜਵਾਬ ਨਹੀ ਦੇ ਸਕੇ ਅਤੇ ਨਾ ਹੀ ਮਾਲਕੀ ਸਬੰਧੀ ਕੋਈ ਕਾਗਜਾਤ ਪੇਸ਼ ਕਰ ਸਕੇ। ਦੋਸ਼ੀਆਂ ਨੇ ਧੋਖਾ ਅਤੇ ਜਾਲਸਾਜੀ ਕਰਨ ਦੀ ਨੀਯਤ ਨਾਲ ਇਹ ਜੁਰਮ ਕੀਤਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਜਸਵੀਰ ਸਿੰਘ ਨੇ 1.ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਜੋਗਿੰਦਰ ਸਿੰਘ ਵਾਸੀ ਖੋਸਾ ਕੋਟਲਾ 2.ਮਹਿਤਾਬ ਸਿੰਘ ਪੱੁਤਰ ਸ਼ੇਰ ਸਿੰਘ ਵਾਸੀ ਤਲਵੰਡੀ ਨੌ ਬਹਾਰ ਤੇ 19/25-01-2022 ਅ/ਧ 420, 473, 511 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਇਕ ਇਨੋਵਾ ਗੱਡੀ ਨੰਬਰੀ ਪੀ.ਬੀ-13-ਬੀ.ਐਲ-2946 ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਸੁਲੱਖਣ ਸਿੰਘ ਨੇ 1.ਗੁਰਮੇਲ ਸਿੰਘ ਪੁੱਤਰ ਅਮਰਜੀਤ ਸਿੰਘ 2.ਮਨਪ੍ਰੀਤ ਸਿੰਘ ਉਰਫ ਕੇਵਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਰਸੂਲਪੁਰ ਤਹਿ ਜਗਰਾਂਓ ਜਿਲ੍ਹਾ ਲੁਧਿਆਣਾ ਦਿਹਾਤੀ 3.ਅਰਜਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰਾਮੂਵਾਲਾ ਜਿਲ੍ਹਾ ਮੋਗਾ ਤੇ 12/25-01-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਐਮ.ਜੀ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਰਾਜ ਸਿੰਘ ਨੇ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਕਰਨੈਲ ਸਿੰਘ ਵਾਸੀ ਗਲੀ ਨੰ:2, ਬਲਵੀਰ ਨਗਰ, ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 08/25-01-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









