ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 24/25-01-2022 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਉਸਦੇ ਸੂਦ ਕਲੀਨਕ ਅਤੇ ਮੈਟਰਨਿਟੀ ਹੋਮ ਦੀ ਛੱਤ ਉਪਰੋ ਹਸਪਤਾਲ ਵਿੱਚ ਦਾਖਲ ਹੋ ਕੇ, ਹਸਪਤਾਲ ਵਿੱਚੋਂ 6500/- ਰੁਪਏ ਨਗਦ, ਐਕਸੀਮੀਟਰ ਅਤੇ ਦਵਾਈਆਂ ਵਗੈਰਾ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਹੁਣ ਤੱਕ ਮੁਦਈ ਆਪਣੇ ਤੌਰ ਤੇ ਪੜਤਾਲ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਦੋਸ਼ੀ ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਰੇਸ਼ੂ ਨੇ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:10,000/- ਰੁਪਏ। ਸ:ਥ: ਗੁਰਚਰਨ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਮਾਣਾ ਸਿੰਘ ਵਾਸੀ ਸਾਧਾ ਵਾਲੀ ਬਸਤੀ, ਮੋਗਾ 2.ਰਣਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੇਰੀਆਂ ਵਾਲਾ ਮੁਹੱਲਾ ਮੋਗਾ 3.ਰੇਸ਼ੂ ਪੁੱਤਰ ਭੋਲਾ ਸਿੰਘ ਵਾਸੀ ਮਰਾਸੀਆਂ ਵਾਲੀ ਗਲੀ, ਮੋਗਾ ਤੇ 18/27-01-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਨਾਕਾਬੰਦੀ ਦੋਸ਼ੀ ਕੋਟ ਈਸੇ ਖਾਂ ਤਰਫੋਂ ਹੀਰੋ ਸਪਲੈਂਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਆਇਆ। ਜਿਸਦੇ ਮੋਟਰਸਾਈਕਲ ਦੀ ਅਗਲੀ ਨੰਬਰ ਪਲੇਟ ਪਰ ਪੀ.ਬੀ-29-ਵੀ-6388 ਨੰਬਰ ਲੱਗਾ ਹੋਇਆ ਸੀ ਅਤੇ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਟੁੱਟੀ ਹੋਈ ਸੀ। ਉਕਤ ਨੰਬਰ ਮੋਬਾਇਲ ਸਾਫਟਵੇਅਰ ਰਾਹੀ ਚੈਂਕ ਕਰਨ ਤੇ ਪਲਟੀਨਾ ਮੋਟਰਸਾਈਕਲ ਨੂੰ ਇਸ਼ੂ ਹੋਣਾ ਪਾਇਆ ਗਿਆ। ਦੋਸ਼ੀ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਉਸ ਪਰ ਫਰਜੀ ਨੰਬਰ ਲਗਾ ਕੇ ਚਲਾ ਰਿਹਾ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬੂਟਾ ਸਿੰਘ ਨੇ ਗੋੋਵਿੰਦ ਸਿੰਘ ਉਰਫ ਦਾਰਾ ਪੁੱਤਰ ਨਛੱਤਰ ਸਿੰਘ ਵਾਸੀ ਚੁੱਘਾ ਬਸਤੀ ਧਰਮਕੋਟ ਤੇ 19/27-01-2022 ਅ/ਧ 379, 473, 420 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 331/ਪੀ.ਸੀ 2ਸੀ/ਐਫ.ਡੀ.ਆਰ/21 ਮਿਤੀ 01-07-2021 ਬਾਅਦ ਪੜਤਾਲ ਕਪਤਾਨ ਪੁਲਿਸ ਸਥਾਨਿਕ ਮੋਗਾ, ਬਾਹੁਕਮ ਐਸ.ਐਸ.ਪੀ. ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਵੇਦ ਵਰੱਤ ਨੂੰ ਦਰਖਾਸਤਨ ਦੇ ਪਰਵਾਰਿਕ ਵੰਡ ਦੇ ਝਗੜੇ ਸਬੰਧੀ ਪੂਰੀ ਜਾਣਕਾਰੀ ਸੀ। ਜਿਸਨੇ ਮਿਤੀ 08-10-2018 ਨੂੰ ਦਰਖਾਸਤਨ ਦੇ ਨਾਮ ਪਰ ਇਕ ਅਸਟਾਮ ਪੇਪਰ ਖਰੀਦ ਲਿਆ ਅਤੇ ਦਰਖਾਸਤਨ ਨੂੰ ਧੋਖੇ ਵਿੱਚ ਰੱਖ ਕੇ, ਹੋਰ ਪੇਪਰਾਂ ਨਾਲ ਉਕਤ ਖਾਲੀ ਅਸਟਾਮ ਪਰ ਦਰਖਾਸਤਨ ਦੇ ਦਸਤਖਤ ਕਰਵਾ ਲਏ ਅਤੇ ਦੂਸਰੇ ਦੋਸ਼ੀਆਂ ਨਾਲ ਮਿਲਕੇ, ਆਪਣੀ ਮਰਜੀ ਨਾਲ,ਉਕਤ ਖਾਲੀ ਅਸਟਾਮ ਪਰ ਮਿਤੀ 27-04-2016 ਦੇ ਪਰਿਵਾਰਕ ਸਮਝੋਤੇ ਦੀ ਡੀਡ ਨੂੰ ਰੱਦ ਕਰਨ ਸਬੰਧੀ ਹਲਫੀਆਂ ਬਿਆਨ ਲਿਖ ਲਿਆ। ਸ:ਥ: ਸਾਹਿਬ ਸਿੰਘ ਨੇ 1.ਵੇਦ ਵਰੱਤ ਭੱਲਾ ਸੀ.ਏ ਪੁੱਤਰ ਨਾਮਲੂਮ ਵਾਸੀ 64/65 ਈ ਰਿਸ਼ੀ ਨਗਰ, ਲੁਧਿਆਣਾ 2.ਸੇਰੁਖਾ ਢੰਡ ਪਤਨੀ ਰਜਿੰਦਰ ਕੁਮਾਰ ਵਾਸੀ ਪਲਾਟ ਨੰਬਰ:201, ਰੋਡ ਨੰ:76, ਜੁਬਲੀ ਹਿਲਜ, ਹੈਦਰਾਬਾਦ 3.ਸੁਰੇਸ਼ ਥਾਪਰ ਪੁੱਤਰ ਗੋਪਤੀ ਪ੍ਰਸ਼ਾਦ ਥਾਪਰ ਵਾਸੀ ਮੋਗਾ ਹਾਲ ਵਿਦੇਸ਼ ਕਨੇਡਾ ਹਾਲ ਵਾਸੀ ਵਾਸੀ ਪਲਾਟ ਨੰਬਰ:201, ਰੋਡ ਨੰ:76, ਜੁਬਲੀ ਹਿਲਜ, ਹੈਦਰਾਬਾਦ ਤੇ 22/27-01-2022 ਅ/ਧ 465, 420, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੋਈ ਨਾਮਲੂਮ ਵਿਅਕਤੀ ਝਾੜੀਆਂ ਵਿੱਚ ਨਜਾਇਜ ਸ਼ਰਾਬ ਬਣਾ ਰਹੇ ਹਨ। ਜੋ ਰੇਡ ਕਰਨ ਤੇ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਇਕ ਚਾਲੂ ਭੱਠੀ, 95 ਬੋਤਲਾਂ ਸ਼ਰਾਬ ਨਜਾਇਜ ਅਤੇ 800 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਏ। ਸ:ਥ: ਸੁਰਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 20/27-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਦੇ ਘਰ ਵਿਚੋਂ 50 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ।ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਹੋਲ: ਮਨਜਿੰਦਰ ਸਿੰਘ ਨੇ ਕੁਲਵਿੰਦਰ ਸਿੰਘ ਉਰਫ ਮਹਿੰਗਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੰਬੇ ਜਿਲ੍ਹਾ ਮੋਗਾ ਤੇ 07/27-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਬਸੰਤ ਸਿੰਘ ਨੇ ਮਨਦੀਪ ਸਿੰਘ ਉਰਫ ਪੱਪੀ ਪੁੱਤਰ ਜਰਨੈਲ ਸਿੰਘ ਵਾਸੀ ਬਹਾਦਰ ਬਸਤੀ, ਮੋਗਾ ਤੇ 17/27-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









