ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਰਜਿੰਦਰਾ ਪਬਲਿਕ ਸਕੂਲ, ਕੋਟਕਪੂਰਾ ਰੋਡ, ਮੋਗਾ ਦੀ ਡਰੈਕਟਰ ਹੈ ਅਤੇ ਸਕੂਲ ਦੇ ਵਿੱਚ ਹੀ ਮੁਦੈਲਾ ਦਾ ਘਰ ਹੈ। ਦੋਸ਼ੀ ਮੁਦੈਲਾ ਦੇ ਸਕੂਲ ਵਿੱਚ ਬਤੌਰ ਸੇਵਾਦਾਰ ਨੋਕਰੀ ਕਰਦਾ ਹੈ। ਜੋ ਕੰਮਕਾਰ ਦੇ ਸਬੰਧ ਵਿੱਚ ਮੁਦੈਲਾ ਦੇ ਘਰ ਆਉਂਦਾ-ਜਾਂਦਾ ਰਹਿੰਦਾ ਹੈ। ਮਿਤੀ 12-01-2022 ਨੂੰ ਮੁਦੈਲਾ ਨੇ ਆਪਣੇ ਘਰ ਦੀ ਅਲਮਾਰੀ ਦੇ ਦਰਾਜ ਵਿੱਚ 1,25,000/- ਰੁਪਏ ਰੱਖ ਕੇ ਤਾਲਾ ਲਗਾ ਦਿੱਤਾ ਸੀ ਅਤੇ ਮਿਤੀ 14-01-2022 ਨੂੰ ਜਦ ਮੁਦੈਲਾ ਨੇ ਦਰਾਜ ਖੋਲਿਆ ਤਾਂ ਵਿਚੋਂ 1,25,000/- ਰੁਪਏ ਅਤੇ ਇਕ ਏਅਰਪੋਟ ਗਾਇਬ ਸੀ।ਜਿਸ ਸਬੰਧੀ ਹੁਣ ਤੱਕ ਮੁਦੈਲਾ ਆਪਣੇ ਤੌਰ ਤੇ ਭਾਲ ਕਰਦੀ ਰਹੀ ਅਤੇ ਹੁਣ ਮੁਦੈਲਾ ਨੂੰ ਯਕੀਨ ਹੋ ਗਿਆ ਹੈ ਕਿ ਇਹ ਚੋਰੀ ਦੋਸ਼ੀ ਦਵਿੰਦਰ ਸਿੰਘ ਨੇ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:-1,50,000/- ਰੁਪਏ। ਸ:ਥ: ਗੁਰਚਰਨ ਸਿੰਘ ਨੇ ਦਵਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪੱਤੀ ਕੋਠੇ, ਚੜਿੱਕ ਰੋਡ, ਮੋਗਾ ਤੇ 21/29-01-2022 ਅ/ਧ 454,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਕਿਲੋਗ੍ਰਾਂਮ ਭੁੱਕੀ ਚੂਰਾ ਪੋਸਤ ਅਤੇ 52000/- ਰੁਪਏ ਡਰੱਗ ਮਨੀ ਬ੍ਰਾਂਮਦ ਕਰ ਲਈ ਗਈ।ਸ:ਥ: ਮਲਕੀਤ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਕਿੱਕਰ ਪੁੱਤਰ ਕਸ਼ਮੀਰ ਸਿੰਘ ਵਾਸੀ ਨੂਰਪੁਰ ਹਕੀਮਾਂ ਜਿਲ੍ਹਾ ਮੋਗਾ ਤੇ 23/29-01-2022 ਅ/ਧ 15-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਕਿਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕਰ ਲਿਆ ਗਿਆ। ਸ:ਥ: ਵਰਿੰਦਰ ਕੁਮਾਰ ਨੇ ਗੁਰਦੀਪ ਸਿੰਘ ਉਰਫ ਮੱਘਾ ਪੁੱਤਰ ਗੁਰਦੇਵ ਸਿੰਘ ਨੇੜੇ ਭੂਤਾਂ ਵਾਲਾ ਖੂਹ, ਭਗਤਾ ਭਾਈ ਜਿਲ੍ਹਾ ਬਠਿੰਡਾ ਤੇ 16/29-01-2022 ਅ/ਧ 15-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬਲਜੀਤ ਸਿੰਘ ਨੇ ਚੇਤ ਰਾਮ ਉਰਫ ਚੇਤੂ ਪੁੱਤਰ ਗੁਰਮੇਜ ਸਿੰਘ ਵਾਸੀ ਨੂਰਪੁਰ ਹਕੀਮਾਂ ਜਿਲ੍ਹਾ ਮੋਗਾ ਤੇ 25/29-01-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









