ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਦੋਸ਼ੀ ਗੁਰਵਿੰਦਰ ਸਿੰਘ ਨਾਲ ਬਤੌਰ ਹੈਲਪਰ ਕੰਮ ਕਰਦਾ ਹੈ ਅਤੇ ਮਿਤੀ 21-01-2022 ਨੂੰ ਉਹ ਪਿੰਡ ਜਲਾਲਾਬਾਦ ਪੂਰਬੀ ਤੋਂ ਇੱਟਾਂ ਵਾਲੀ ਗੱਡੀ ਭਰਕੇ ਪਠਾਣਕੋਟ ਵਿਖੇ ਗਿਆ ਸੀ। ਪਠਾਣਕੋਟ ਤੋਂ ਮੁਦਈ ਬਿਨ੍ਹਾ ਪੁੱਛੇ-ਦੱਸੇ ਵਾਪਿਸ ਆ ਗਿਆ ਸੀ ਅਤੇ ਮਿਤੀ 22-01-2022 ਨੂੰ ਮੁਦਈ ਆਪਣੇ ਦੋਸਤ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫਿਰੋਜਵਾਲਾ ਮੰਗਲ ਸਿੰਘ ਨਾਲ ਕੰਮਕਾਰ ਦੇ ਸਬੰਧ ਵਿੱਚ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਗਿਆ ਸੀ। ਜਿਥੇ ਦੋਸ਼ੀਆਨ ਇਕ ਸਕਾਰਪਿਓ ਗੱਡੀ ਪਰ ਸਵਾਰ ਹੋ ਕੇ ਆਏ। ਜੋ ਮੁਦਈ ਅਤੇ ਉਸਦੇ ਦੋਸਤ ਸਤਨਾਮ ਸਿੰਘ ਨੂੰ ਗੱਡੀ ਵਿੱਚ ਸੁੱਟ ਕੇ ਇਕ ਦੁਕਾਨ ਵਿੱਚ ਪਿੰਡ ਜਲਾਲਾਬਾਦ ਪੂਰਬੀ ਵਿਖੇ ਲੈ ਗਏ। ਜਿਥੇ ਦੋਸ਼ੀਆਂ ਨੇ ਮੁਦਈ ਅਤੇ ਉਸਦੇ ਦੋਸਤ ਸਤਨਾਮ ਸਿੰਘ ਨੂੰ ਨੰਗੇ ਕਰਕੇ, ਉਹਨਾ ਦੀ ਕੁੱਟਮਾਰ ਕੀਤੀ, ਸਤਨਾਮ ਸਿੰਘ ਤੋਂ ਮੁਦਈ ਨਾਲ ਗੈਰ-ਕੁਦਰਤੀ ਸੰਭੋਗ ਕਰਵਾਇਆ ਅਤੇ ਦੋਸ਼ੀ ਗੁਰਵਿੰਦਰ ਸਿੰਘ ਨੇ ਇਸਦੀ ਅਸ਼ਲੀਲ ਵੀਡੀਓ ਆਪਣੇ ਮੋਬਾਇਲ ਵਿੱਚ ਬਣਾਈ।ਦੋਸ਼ੀਆਂ ਨੇ ਮੁਦਈ ਨੂੰ ਮਿਤੀ 25-01-2022 ਤੱਕ ਉਸੇ ਦੁਕਾਨ ਵਿੱਚ ਬੰਦੀ ਬਣਾ ਕੇ ਰੱਖਿਆ ਅਤੇ ਉਸਦੀ ਕੁੱਟਮਾਰ ਕਰਦੇ ਰਹੇ ਜਿਥੋਂ ਜਗਰੂਪ ਸਿੰਘ ਸਰਪੰਚ ਪਿੰਡ ਕੜਿਆਲ ਨੇ ਮੁਦਈ ਨੂੰ ਦੋਸ਼ੀਆਂ ਪਾਸੋਂ ਛੁਡਾਇਆ। ਹੁਣ ਤੱਕ ਮੁਦਈ ਦੀ ਦੋਸ਼ੀਆ ਨਾਲ ਰਾਜੀਨਾਮੇ ਦੀ ਗੱਲ ਚਲਦੀ ਰਹੀ। ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:- ਦੋਸ਼ੀਆ ਨੂੰ ਸ਼ੱਕ ਹੈ ਕਿ ਮੁਦਈ ਨੇ ਉਹਨਾ ਦੇ ਟਰੱਕ ਵਿੱਚੋਂ 30,000/- ਰੁਪਏ ਚੋਰੀ ਕੀਤੇ ਹਨ। ਇੰੰਸ: ਜਸਵਰਿੰਦਰ ਸਿੰਘ ਨੇ 1.ਜਗਜੀਤ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਕੜਿਆਲ 2.ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਲਾਲਾਬਾਦ ਪੂਰਬੀ 3.ਗੁਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਦਲਜੀਤ ਸਿੰਘ ਵਾਸੀ ਧਰਮਕੋਟ 4.ਹਰਮਨਜੀਤ ਸਿੰਘ ਉਰਫ ਬਿੱਲਾ ਪੁੱਤਰ ਬਲਵੀਰ ਸਿੰਘ ਵਾਸੀ ਧਰਮਕੋਟ 5.ਲਖਵੀਰ ਸਿੰਘ ਉਰਫ ਸੋਨੂੰ ਪੁੱਤਰ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਪੂਰਬੀ 6.ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਲਾਲਾਬਾਦ ਪੂਰਬੀ ਅਤੇ 3/4 ਨਾਮਲੂਮ ਵਿਅਕਤੀ ਨਹੀ ਤੇ 26/30-01-2022 ਅ/ਧ 342, 365, 377, 330, 109 ਭ:ਦ: ਅਤੇ 67 ਆਈ.ਟੀ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਬੋਤਲਾਂ ਸ਼ਰਾਬ ਠੇਕਾ ਮਾਰਕਾ ਜੁਗਨੀ ਸੋਂਫੀਆਂ (ਹਰਿਆਣਾ) ਬ੍ਰਾਂਮਦ ਕਰ ਲਈ ਗਈ। ਸ:ਥ: ਸੁਰਜੀਤ ਸਿੰਘ ਨੇ ਕਿਸ਼ਨ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਬਾਦਲ ਪੱਤੀ,ਪਿੰਡ ਰੋਡੇ ਜਿਲ੍ਹਾ ਮੋਗਾ ਤੇ 11/30-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









