ਬਾਘਾਪੁਰਾਣਾ 29 ਮਈ (ਪ.ਪ.) : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਐਨ.ਐਸ.ਕਿਉ.ਐਫ ਅਧੀਨ ਆਈ.ਟੀ ਅਤੇ ਬੀ.ਡਬਲਿਊ. ਵਿਸ਼ਿਆਂ ਦੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਭੇਜੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਿੰਦਰ ਕੌਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਈ.ਟੀ ਅਤੇ ਬੀ.ਡਬਲਿਊ. ਵਿਸ਼ਿਆਂ ਦੀ ਵਿਦਿਆਰਥੀਆਂ ਦੀ ਜਿੰਦਗੀ ਅੰਦਰ ਮਹੱਤਤਾ ਸਬੰਧੀ ਚਾਨਣਾ ਪਾਇਆ। ਇਸ ਮੌਕੇ ਆਈਟੀ ਅਧਿਆਪਕ ਦਲਬੀਰ ਸਿੰਘ ਅਤੇ ਬੀ ਡਾਵਲਿਉ ਨੀਤੂ ਰਾਣੀ ਵਲੋਂ ਦੱਸਿਆ ਗਿਆ ਕਿ ਇਹ ਵਿਸ਼ੇ ਕਿੱਤਾਮੁਖੀ ਹੋਣ ਕਰਕੇ ਵਿਦਿਆਰਥੀ ਇਨ੍ਹਾਂ ਵਿਚ ਦਿਲਚਸਪੀ ਦਿਖਾ ਰਹੇ ਹਨ ਅਤੇ ਇਨ੍ਹਾਂ ਦੀ ਸਿਖਲਾਈ ਨਾਲ ਵਿਦਿਆਰਥੀਆਂ ਦੇ ਭਵਿੱਖ ਵਿਚ ਰੋਜਗਾਰ ਦੇ ਜ਼ਿਆਦਾ ਮੌਕੇ ਉਤਪੰਨ ਹੋਣਗੇ।ਅਖੀਰ ਵਿਚ ਕਮੇਟੀ ਚੇਅਰਮੈਨ ਹਰਫੂਲ ਸਿੰਘ ਅਤੇ ਸਰਪੰਚ ਹਰਮਨਦੀਪ ਸਿੰਘ ਬੱਬੂ ਵਲੋਂ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਹੋਰ ਵੀ ਬਿਹਤਰ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਚਾਇਤ ਮੈਂਬਰ , ਐਸ.ਐਮ. ਸੀ. ਕਮੇਟੀ ਮੈਂਬਰ ਅਤੇ ਸਮੂਹ ਸਟਾਫ ਹਾਜ਼ਰ ਸੀ।
PUNJAB




INDIA








WORLD










