ਪਿਛਲੇ ਦਿਨੀਂ ਸੱਤ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਵਿੱਚ ਸੰਦੀਪ ਪਾਠਕ ਨਾ ਦਾ ਇੱਕ ਰਾਜ ਸਭਾ ਮੈਂਬਰ ਵੀ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਦੋ ਜ਼ਿਲਿਆਂ ਵਿੱਚ ਸੰਦੀਪ ਪਾਠਕ ਖਿਲਾਫ ਗੈਰ ਜ਼ਮਾਨਤੀ ਮਾਮਲੇ ਦਰਜ਼ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਟੀਮ ਸੰਦੀਪ ਪਾਠਕ ਨੂੰ ਫੜਨ ਲਈ ਦਿੱਲੀ ਪਹੁੰਚ ਚੁੱਕੀ ਹੈ। ਦਰਜ਼ ਕੀਤੇ ਗਏ ਦੋ ਮਾਮਲਿਆਂ ਵਿੱਚ ਇੱਕ ਔਰਤ ਨਾਲ ਸ਼ੋਸ਼ਣ ਕਰਨ ਦਾ ਹੈ ਦੂਜਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਅਜੇ ਇਹ ਸਪਸ਼ਟ ਨਹੀਂ ਇਹ ਮਾਮਲੇ ਕਿਹੜੇ ਜ਼ਿਲਿਆਂ ਦੇ ਥਾਣਿਆਂ ਵਿੱਚ ਦਰਜ਼ ਕੀਤੇ ਗਏ ਹਨ।
PUNJAB




INDIA








WORLD










