ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਗਗਨਦੀਪ ਸਿੰਘ (24 ਸਾਲ) ਆਪਣੇ ਸਪਲੈਂਡਰ ਮੋਟਰਸਾਈਕਲ ਪਰ ਸਵਾਰ ਹੋ ਕੇ, ਧਰਮਕੋਟ ਤੋਂ ਮੋਗਾ ਵੱਲ ਨੂੰ ਜਾ ਰਿਹਾ ਸੀ ਤਾਂ ਦੋਸ਼ੀ ਹਰਪ੍ਰੀਤ ਸਿੰਘ ਨੇ ਆਪਣੀ ਵਰਨਾ ਕਾਰ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਧਰਮਕੋਟ ਤੋਂ ਮੋਗਾ ਵੱਲ ਜਾਂਦੀ ਪੀ.ਆਰ.ਟੀ.ਸੀ ਦੀ ਸਰਕਾਰੀ ਬੱਸ ਵਿੱਚ ਸਾਹਮਣੇ ਤੋਂ ਮਾਰ ਦਿੱਤੀ। ਮੁਦੈਲਾ ਦਾ ਲੜਕਾ ਉਕਤ ਬੱਸ ਦੇ ਪਿਛੇ ਜਾ ਰਿਹਾ ਸੀ ਅਤੇ ਬੱਸ ਦਾ ਐਕਸੀਡੈਂਟ ਹੋਣ ਕਰਕੇ, ਬੱਸ ਇਕਦਮ ਰੁੱਕ ਗਈ ਅਤੇ ਮੁਦੈਲਾ ਦੇ ਲੜਕੇ ਦਾ ਮੋਟਰਸਾਈਕਲ ਬੱਸ ਦੇ ਪਿਛੇ ਟਕਰਾਅ ਗਿਆ। ਜਿਸ ਨਾਲ ਮੁਦੈਲਾ ਦੇ ਲੜਕੇ ਗਗਨਦੀਪ ਸਿੰਘ ਦੀ ਮੋਕਾ ਪਰ ਮੌਤ ਹੋ ਗਈ। ਜਿਸ ਸਬੰਧੀ ਮੁਦੈਲਾ ਪ੍ਰਕਾਸ਼ ਕੌਰ ਦੇ ਬਿਆਨ ਪਰ ਮਿਤੀ 09-02-2022 ਨੂੰ ਡੀ.ਡੀ.ਆਰ ਨੰਬਰ:19 ਨਾਲ ਥਾਣਾ ਧਰਮਕੋਟ ਵਿਖੇ 174 ਸੀ.ਆਰ.ਪੀ.ਸੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਅਤੇ ਹੁਣ ਮੁਦੈਲਾ ਨੂੰ ਪਤਾ ਲਗਾ ਹੈ ਕਿ ਇਹ ਐਕਸੀਡੈਂਟ ਦੋਸ਼ੀ ਹਰਪ੍ਰੀਤ ਸਿੰਘ ਦੀ ਲਾਪ੍ਰਵਾਹੀ ਨਾਲ ਕਾਰ ਚਲਾਉਣ ਕਰਕੇ ਹੋਇਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਬਲਜੀਤ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਧਰਮਕੋਟ ਜਿਲ੍ਹਾ ਮੋਗਾ ਤੇ 39/16-02-2022 ਅ/ਧ 304(ਏ), 279, 427 ਭ:ਦ: ਦਰਜ ਕੀਤਾ।
PUNJAB




INDIA








WORLD









