ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ‘ਤੋਂ ਚਰਚਾ ‘ਚ ਆ ਗਏ ਹਨ। ਦਰਅਸਲ, ਪੰਜਾਬ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ (BJP) ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਅਕਾਲੀ-ਬਸਪਾ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨ ਜਾਂ ਨਾ ਕਰਨ ਦਾ ਫੈਸਲਾ ਲਵਾਂਗੇ।
ਜਾਣਕਾਰੀ ਮੁਤਾਬਕ ਮਜੀਠੀਆ ਨੇ ਕਿਹਾ ਕਿ ਮੇਰੀ ਲੜਾਈ ਪੰਜਾਬ ਦੇ ਲੋਕਾਂ ਲਈ ਹੈ, ਅੰਮ੍ਰਿਤਸਰ ਪੂਰਬੀ ਨੂੰ ਵਿਕਾਸ ਦੀ ਲੋੜ ਹੈ। ਇੱਥੇ ਗ਼ਰੀਬ ਲੋਕ ਹਨ ਜਿਨ੍ਹਾਂ ਨੂੰ ਲੋਕ ਸਰੋਕਾਰ ਨਾਲ ਸਬੰਧਤ ਨੀਤੀਆਂ ਦਾ ਲਾਭ ਨਹੀਂ ਮਿਲਦਾ। ਇਹ ਸਭ ਤੋਂ ਪਛੜਿਆ ਇਲਾਕਾ ਹੈ, ਇਸ ਵਾਰ ਸੱਚਾਈ ਦੀ ਜਿੱਤ ਹੋਵੇਗੀ। ਅਸੀਂ ਪੰਜਾਬ ਚੋਣਾਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਬਾਰੇ ਫੈਸਲਾ ਲਵਾਂਗੇ।
ਦੱਸ ਦੇਈਏ ਕਿ ਬਿਕਰਮ ਮਜੀਠੀਆ ਨੇ ਇਸ ਵਾਰ ਪੰਜਾਬ ਦੀਆਂ ਦੋ ਸੀਟਾਂ ਤੋਂ ਨਾਮਜ਼ਦਗੀ ਭਰੀ ਹੈ। ਉਹ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਨਵਜੋਤ ਸਿੰਘ ਸਿੱਧੂ ਨਾਲ ਹੈ। ਕਾਂਗਰਸ ‘ਤੇ ਤਿੱਖੇ ਹਮਲੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਵਾਰ ਹੰਕਾਰ ਦੀ ਹਾਰ ਹੋਵੇਗੀ। ਲੋਕਾਂ ਨੇ ਕਾਂਗਰਸ ਦਾ ਪੰਜ ਸਾਲ ਦਾ ਰਾਜ ਦੇਖ ਲਿਆ ਹੈ, ਇਨ੍ਹਾਂ ਲੋਕਾਂ ਨੇ ਪਿਛਲੇ ਪੰਜ ਸਾਲ ਕੁਝ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਨਵਜੋਤ ਸਿੱਧੂ (Navjot Sidhu) ਤੇ ਬਿਕਰਮ ਮਜੀਠੀਆ (Bikram Singh majithia) ਦਾ ਅੱਜ ਅੰਮ੍ਰਿਤਸਰ (Amritsar Assembly) ਵਿੱਚ ਪੋਲਿੰਗ ਸਟੇਸ਼ਨ ‘ਤੇ ਅਚਾਨਕ ਸਾਹਮਣਾ ਹੋ ਗਿਆ। ਦੋਵਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਸਖਤ ਮੁਕਾਬਲਾ ਚਲ ਰਿਹਾ ਹੈ। ਇਸਦੇ ਨਾਲ ਹੀ ਦੋਵੇਂ ਕਦੇ ਵੀ ਇੱਕ-ਦੂਜੇ ‘ਤੇ ਹਮਲਾ ਕਰਨ ਦਾ ਮੌਕਾ ਨਹੀਂ ਖੁੰਝਦੇ। ਹਾਲਾਂਕਿ ਜਦੋਂ ਉਨ੍ਹਾਂ ਦਾ ਸਾਹਮਣਾ ਪੋਲਿੰਗ ਸਟੇਸ਼ਨ ‘ਤੇ ਹੋਇਆ ਤਾ ਉਨ੍ਹਾਂ ਦੀਆਂ ਨਜ਼ਰਾਂ ਜ਼ਰੂਰ ਮਿਲੀਆਂ, ਪਰ ਦਿਲ ਮਿਲਦੇ ਨਜ਼ਰ ਨਹੀਂ ਆਏ।
PUNJAB




INDIA








WORLD









