ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ੳੇੁਹ ਮੋਟਰਸਾਈਕਲ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਦੋਸ਼ੀਆਨ ਰਸਤੇ ਵਿੱਚ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ ਪਾਸ ਖੜੇ ਸਨ। ਜਿਹਨਾ ਨੇ ਹਮਮਸ਼ਵਰਾ ਹੋ ਕੇ, ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮਾਰੂਤੀ ਕਾਰ ਪਰ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਪੈਸਿਆ ਦੇ ਲੈਣ-ਦੇਣ ਸਬੰਧੀ ਝਗੜਾ। ਸ:ਥ: ਰਘਵਿੰਦਰ ਪ੍ਰਸ਼ਾਦ ਨੇ 1.ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਬੁਰਜ ਦੁੰਨਾ 2.ਸੁੱਖਾ ਸਿੰਘ ਪੁੱਤਰ ਨਾਮਲੂਮ ਵਾਸੀ ਤਖਤੂਪੁਰਾ 3.ਦੋ ਨਾਮਲੂਮ ਵਿਅਕਤੀ ਤੇ 17/22-02-22 ਅ/ਧ 325, 323, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮੁਦਈ ਨੂੰ ਮੋਬਾਇਲ ਨੰਬਰ 78899-77109 ਤੋਂ ਮੁਦਈ ਦਾ ਮੋਬਾਇਲ ਫੋਨ ਬੰਦ ਕਰਨ ਸਬੰਧੀ ਇਕ ਮੈਸਿਜ ਪ੍ਰਾਪਤ ਹੋਇਆ ਅਤੇ ਮੋਬਾਇਲ ਨੰਬਰ 82496-85317 ਨਾਲ ਗੱਲ ਕਰਨ ਲਈ ਕਿਹਾ ਗਿਆ। ਜਦ ਮੁਦਈ ਨੇ ਉਕਤ ਨੰਬਰ ਪਰ ਫੋਨ ਕੀਤਾ ਤਾਂ ਦੋਸ਼ੀਆ ਨੇ ਮੁਦਈ ਪਾਸੋਂ ਓ.ਟੀ.ਪੀ ਹਾਂਸਲ ਕਰਕੇ ਮੁਦਈ ਨਾਲ 95010/- ਰੁਪਏ ਦੀ ਆਨਲਾਈਨ ਠੱਗੀ ਮਾਰ ਲਈ। ਥਾਣੇਦਾਰ ਸੁਰਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 31/22-02-2022 ਅ/ਧ 420 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1000 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਵਰਿੰਦਰ ਕੁਮਾਰ ਨੇ ਵੀਰ ਸਿੰਘ ਉਰਫ ਵੀਰੂ ਪੁੱਤਰ ਬਖਤੌਰ ਸਿੰਘ ਵਾਸੀ ਚੋਟੀਆਂ ਕਲਾਂ ਜਿਲ੍ਹਾ ਮੋਗਾ ਤੇ 15/22-02-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਤੁਰ-ਫਿਰ ਕੇ ਸੱਟਾ ਲਗਾਉਂਦਾ ਹੈ। ਜੋ ਅੱਜ ਵੀ ਜੋਗੇਵਾਲਾ ਰੋਡ ਫਤਿਹਗੜ੍ਹ ਪੰਜਤੂਰ ਵਿਖੇ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੱੜਾ ਸੱਟਾ ਲਗਾਉਣਾ ਲਈ ਬੁਲਾ ਰਿਹਾ ਹੈ।ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1320/- ਰੁਪਏ ਦੱੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਜਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੂੜ ਸਿੰਘ ਵਾਸੀ ਸਰਫ ਅਲੀ ਸ਼ਾਹ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਤੇ 10/22-02-2022 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









