ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਭੈਣ ਕੁਲਦੀਪ ਕੌਰ (30 ਸਾਲ) ਦੀ ਸ਼ਾਦੀ ਪਹਿਲਾਂ ਸਵਰਨਜੀਤ ਸਿੰਘ ਉਰਫ ਗਿਰੀ ਪੁੱਤਰ ਗੱਬਰ ਸਿੰਘ ਵਾਸੀ ਗਾਲਬ ਕਲਾਂ ਨਾਲ ਹੋਈ ਸੀ। ਜਿਸਦੀ ਮੌਤ ਤੋਂ ਬਾਅਦ ਉਸਦੀ ਦੂਸਰੀ ਸ਼ਾਦੀ ਜੈਲਾ ਸਿੰਘ ਵਾਸੀ ਟਿਡਮਾਂ ਜਿਲ਼੍ਹਾ ਫਿਰੋਜਪੁਰ ਨਾਲ ਕਰ ਦਿੱਤੀ ਸੀ। ਜਿਸ ਨਾਲ ਬਾਅਦ ਵਿੱਚ ਮੁਦਈ ਦੀ ਭੈਣ ਦਾ ਤਲਾਕ ਹੋ ਗਿਆ ਸੀ।ਹੁਣ ਪਿਛਲੇ 7/8 ਮਹੀਨੇ ਤੋਂ ਮੁਦਈ ਦੀ ਭੈਣ ਕਿਸੇ ਪ੍ਰੀਤ ਨਾਮ ਦੀ ਅੋਰਤ ਪਾਸ ਘਰੇਲੂ ਕੰਮ ਕਾਰ ਕਰਨ ਲੱਗ ਗਈ ਸੀ। ਮਿਤੀ 23-02-2022 ਨੂੰ ਮੁਦਈ ਅਤੇ ਉਸਦੀ ਭੈਣ ਉਕਤ ਪ੍ਰੀਤ ਨਾਮ ਦੀ ਅੋਰਤ ਪਾਸੋਂ ਪੈਸੇ ਲੈਣ ਲਈ ਮੋਗਾ ਵਿਖੇ ਆਏ ਸੀ ਅਤੇ ਲਾਲ ਸਿੰਘ ਰੋਡ ਮੋਗਾ ਵਿਖੇ ਉਕਤ ਅੋਰਤ ਦੀ ਉਡੀਕ ਕਰ ਰਹੇ ਸੀ ਤਾਂ ਮੁਦਈ ਫੋਨ ਸੁਣਦਾ ਹੋਇਆ ਆਪਣੀ ਭੈਣ ਤੋਂ ਦੂਰ ਚਲਾ ਗਿਆ ਤਾਂ ਇਕ ਅਲਟੋ ਕਾਰ ਨੰਬਰੀ ਐਚ.ਆਰ-36-ਆਰ-0213 ਪਰ ਤਿੰਨ ਨਾਮਲੂਮ ਵਿਅਕਤੀ ਅਤੇ ਇਕ ਅੋਰਤ ਸਵਾਰ ਹੋ ਕੇ ਆਏ। ਜੋ ਮੁਦਈ ਦੀ ਭੈਣ ਕੁਲਦੀਪ ਕੌਰ ਨੂੰ ਜਬਰਦਸਤੀ,ਧੱਕੇ ਨਾਲ ਕਾਰ ਵਿੱਚ ਸੁੱਟ ਕੇ, ਪਹਾੜਾ ਸਿੰਘ ਚੋਂਕ ਵੱਲ ਚਲੇ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਸੰਤ ਸਿੰਘ ਨੇ 3 ਨਾਮਲੂਮ ਵਿਅਕਤੀ ਅਤੇ ਇਕ ਅੋਰਤ ਤੇ 38/23-02-2022 ਅ/ਧ 365 ਭ:ਦ: ਤਹਿਤ ਮੁਕਦਮਾ ਦਰਜ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਚੋਰੀਆਂ ਕਰਨ ਦਾ ਆਦੀ ਹੈ। ਜੋ ਅੱਜ ਵੀ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਮੋਗਾ ਵੱਲ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬ੍ਰਾਂਮਦ ਕਰ ਲਿਆ ਗਿਆ। ਸ:ਥ: ਬਲਵੀਰ ਸਿੰਘ ਨੇ ਗੋਬਿੰਦਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਬਾਬਾ ਰੋਡੂ ਬਸਤੀ, ਬਾਘਾਪੁਰਾਣਾ ਹਾਲ ਅਬਾਦ ਖਾਲਸਾ ਗੁਰਦੁਆਰਾ, ਬਹੋਨਾ ਚੋਂਕ ਮੋਗਾ ਤੇ 39/23-02-2022 ਅ/ਧ 379,411 ਭ:ਦ: ਤਹਿਤ ਮੁਕਦਮਾ ਦਰਜ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਨ ਨੂੰ ਇਕ ਹੀਰੋਹਾਂਡਾ ਸੀ.ਡੀ ਡੋਨ ਮੋਟਰਸਾਈਕਲ ਨੰਬਰੀ ਪੀ.ਬੀ 29-ਯੂ-5459 ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ 06 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਧਰਮਪਾਲ ਸਿੰਘ ਨੇ 1.ਲਖਵੀਰ ਸਿੰਘ ਉਰਫ ਲੱਖੀ ਪੁੱਤਰ ਦਰਸ਼ਨ ਸਿੰਘ ਫੋਜੀ ਵਾਸੀ ਚੁਗਾਵਾਂ ਥਾਣਾ ਮਹਿਣਾ 2.ਬਲਵਿੰਦਰ ਸਿੰਘ ਉਰਫ ਗੇਲੂ ਪੁੱਤਰ ਗੁਰਦੇਵ ਸਿੰਘ ਵਾਸੀ ਚੁਗਾਵਾਂ ਥਾਣਾ ਮਹਿਣਾ ਤੇ 15/23-02-2022 ਅ/ਧ 61,78(2) ਐਕਸਾਈਜ ਐਕਟ ਤਹਿਤ ਮੁਕਦਮਾ ਦਰਜ ਕੀਤਾ।
PUNJAB




INDIA








WORLD









