ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਕਰਮਜੀਤ ਕੌਰ ਜਿਸਦਾ ਵਿਆਹ ਦੋਸ਼ੀ ਜਗਦੀਪ ਸਿੰਘ ਨਾਲ ਮਿਤੀ 07-01-2020 ਨੂੰ ਹੋਇਆ ਸੀ ਵਿਆਹ ਤੋਂ ਬਾਅਦ ਹੀ ਦੋਸ਼ੀ ਉਸਦੀ ਲੜਕੀ ਕਰਮਜੀਤ ਕੌਰ ਨਾਲ ਲੜਾਈ ਝਗੜਾ ਕਰਨ ਲੱਗ ਪਏ ਜਿਨਾਂ ਤੋਂ ਤੰਗ ਆ ਕੇ ਉਸਦੀ ਲੜਕੀ ਕਰਮਜੀਤ ਕੌਰ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੁਰਨੈਬ ਸਿੰਘ ਨੇ 1.ਜਗਦੀਪ ਸਿੰਘ ਪੁੱਤਰ ਜਗਸੀਰ ਸਿੰਘ 2.ਸੁਖਵੰਤ ਕੌਰ ਪਤਨੀ ਜਗਸੀਰ ਸਿੰਘ 3.ਜਗਸੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਡੇਮਰੂ ਖੁਰਦ 4.ਸੁਖਮੰਦਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ 5.ਗੁਰਪ੍ਰੀਤ ਸਿੰਘ ਪੁੱਤਰ ਨਾਮਾਲੂਮ ਵਾਸੀਆਨ ਪਿੰਡ ਕਮੰਗਰ (ਫਿਰੋਜਪੁਰ) 6.ਨਵਦੀਪ ਕੌਰ ਉਰਫ ਨੀਤੂ ਪਤਨੀ ਆਗਿਆਕਾਰ ਸਿੰਘ 7.ਆਗਿਆਕਾਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਪਿਪਲੀ (ਫਰੀਦਕੋਟ) ਤੇ 17/24-02-2022 ਅ/ਧ 306/120ਬੀ ਭ:ਦ ਤਹਿਤ ਮਾਮਲਾ ਦਰਜ ਕੀਤਾ।
ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਹਨਾਂ ਦੇ ਘਰ ਦਾਖਿਲ਼ ਹੋ ਕੇ ਅਲਮਾਰੀ ਵਿੱਚੋ 7 ਤੋਲੇ ਸੋਨਾ ਅਤੇ ਲਾਕਰ ਵਿੱਚੋ 3 ਲੱਖ 80,000 ਰੁਪਏ ਨਗਦੀ ਚੋਰੀ ਕਰਕੇ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆੲ ਿਬਲਵਿੰਦਰ ਸਿੰਘ ਨੇ ਨਾਮਾਲੂਮ ਆਦਮੀ ਤੇ 16/24-02-2022 ਅ/ਧ 454/380 ਭ:ਦ ਤਹਿਤ ਮਾਮਲਾ ਦਰਜ ਕੀਤਾ।
ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਸਦੇ ਘਰ ਦੇ ਬਹਾਰ ਖੜਾ ਉਸਦਾ ਮੋਟਰ ਸਾਇਕਲ ਐਚ ਐਫ ਡੀਲਕਸ ਨੰਬਰੀ ਪੀ ਬੀ 69ਸੀ 0473 ਚੋਰੀ ਕਰਕੇ ਲੈ ਗਏ।ਮਲੀਤੀ 20,000 ਰੁਪਏ।ਮੁਦਈ ਮੋਟਰ ਸਾਇਕਲ ਦੀ ਪਹਿਲਾਂ ਆਪਣੇ ਤੋਰ ਤੇ ਭਾਲ ਕਰਦਾ ਰਿਹਾ ਸੀ। ਸ:ਥ:ਬਲਜਿੰਦਰ ਸਿੰਘ ਨੇ ਨਾਮਾਲੂਮ ਆਦਮੀ ਤੇ 31/24-02-222 ਅ/ਧ 379 ਭ:ਦ ਤਹਿਤ ਮਾਮਲਾ ਦਰਜ ਕੀਤਾ।
ਮੈਹਿਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਦਾਮਾਂ ਵਿੱਚੋ ਗੱਟੇ ਚੋਰੀ ਕਰਨ ਦੇ ਆਦੀ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀਆਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਤਲਾਹ ਭਰੋਸੇਯੌਗ ਹੋਣ ਤੇ ਨਾਕਾਬੰਦੀ ਦੋਰਾਨ ਇੱਕ ਛੋਟਾ ਹਾਥੀ ਨੰਬਰੀ ਪੀ ਬੀ 02 ਬੀ ਐਚ 9756 ਰੋਕਿਆ ਜਿਸ ਵਿੱਚੋ 60 ਗੱਟੇ ਝੋਨੇ ਹਰੇਕ ਵਜਨੀ 35 ਕਿੱਲੋਗ੍ਰਾਂਮ ਚੋਰੀ ਦੇ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕਤਿਾ ਗਿਆ। ਸ:ਥ:ਨੈਬ ਸਿੰਘ ਨੇ 1.ਜਗਤਾਰ ਸਿੰਘ ਪੁੱਤਰ ਫੱਗਣ ਸਿੰਘ 2.ਨਰਿੰਦਰ ਸਿੰਘ ਪੁੱਤਰ ਹਰਨੇਕ ਸਿੰਘ 3.ਮੁਖਤਿਆਰ ਸਿੰਘ ਪੁੱਤਰ ਭਾਨ ਸਿੰਘ ਵਾਸੀਆਨ ਮਾੜੀ ਮੁਸਤਫਾ 4.ਗਿੰਦਰ ਸਿੰਘ 5.ਗੁਰਬਚਨ ਸਿੰਘ ਉਰਫ ਬਾਦਲ 6.ਭੂਰੀ 7.ਚੋਚੀ ਵਾਸੀਆਨ ਪੱਤੋ ਹੀਰਾ ਸਿੰਘ ਵਾਲਾ ਤੇ 18/24-02-2022 ਅ/ਧ 457/380 ਭ:ਦ ਤਹਿਤ ਮਾਮਲਾ ਦਰਜ ਕੀਤਾ।
ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ:ਵਰਿੰਦਰ ਕੁਮਾਰ ਨੇ ਸੋਨਾ ਪਤਨੀ ਪਵਨ ਕੁਮਾਰ ਵਾਸੀ ਸਾਧਾਂਵਾਲੀ ਬਸਤੀ ਮੋਗਾ ਤੇ 40/24-02-2022 ਅ/ਧ 21/61/85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ।
ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 4 ਕਿਲੋਗ੍ਰਾਂਮ ਡੋਡੇ ਪੋਸਤ ਦੇ ਬ੍ਰਾਂਮਦ ਕੀਤੇ ਗਏ। ਐਸ ਆਈ ਅਮਨਜੋਤ ਕੌਰ ਨੇ ਅਮਨਦੀਪ ਸਿੰਘ ਉਮਰ ਹਨੀ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਚੂਹੜਚੱਕ ਪੁਰਾਣਾ ਹਾਲ ਦੁਨੇਕੇ ਤੇ 17/24-02-2022 ਅ/ਧ 15/61/85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ।
PUNJAB




INDIA








WORLD









