ਪੰਜਾਬ ਵਿੱਚ ਪਿਛਲੇ ਸਮੇਂ ਐਨ ਆਈਏ ਵੱਲੋਂ ਪਾਕਿਸਤਾਨ ਤੋਂ ਹਥਿਆਰ,ਅਤੇ ਵਿਸਫੋਟਕ ਸਮਗਰੀ ਦੀ ਤਸਕਰੀ ਸਬੰਧੀ ਮਾਮਲੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰਿਸ਼ਤੇਦਾਰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ ਐਨ ਆਈਏ ਦੇ ਬੁਲਾਰੇ ਨੇ ਦੱਸਿਆ ਹੈ ਪਾਕਿਸਤਾਨ ਵਿੱਚ ਰਹਿੰਦੇ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਜਿਲ੍ਹਾ ਮੋਗਾ ਦੇ ਪਿੰਡ ਰੋਡੇ ਦਾ ਵਸਨੀਕ ਹੈ । ਉਸ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਐਨਆਈਏ ਦੇ ਬੁਲਾਰੇ ਨੇ ਦੱਸਿਆ ਰੋਡੇ ਦੇ ਚਾਰ ਸਾਥੀ ਹਰਮੇਸ਼ ਸਿੰਘ ਉਰਫ ਕਾਲੀ, ਵਾਸੀ ਪਿੰਡ ਕਿਲਚੇ ਜਿਲ੍ਹਾ ਫਿਰੋਜ਼ਪੁਰ, ਦਰਵੇਸ਼ ਸਿੰਘ ਉਰਫ ਸ਼ਿੰਦਾ ਵਾਸੀ ਭਾਈਕੇ ਦੀ ਝੁੱਗੀ, ਗੁਰਮੁੱਖ ਸਿੰਘ ਬਰਾੜ ਵਾਸੀ ਨਿਊ ਹਰਦਿਆਲ ਨਗਰ ਜਲੰਧਰ, ਗਗਨਦੀਪ ਸਿੰਘ ਵਾਸੀ ਗੁਰੂ ਨਾਨਕਪੁਰਾ ਫਗਵਾੜਾ ਕਪੂਰਥਲਾ ਇਨ੍ਹਾਂ ਦੇ ਖਿਲਾਫ ਦੁਬਾਰਾ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਐਨ ਆਈਏ ਨੇ ਦੱਸਿਆ ਕਿ ਪਹਿਲਾਂ ਇਹ ਕੇਸ ਫਿਰੋਜ਼ਪੁਰ ਦੇ ਮਮਦੋਟ ਥਾਣੇ ਵਿੱਚ 25 ਅਗਸਤ, 2021 ਨੂੰ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ 6 ਨਵੰਬਰ, 2021 ਨੂੰ ਏਜੰਸੀ ਨੇ ਦੁਬਾਰਾ ਕੇਸ ਦਰਜ ਕੀਤਾ। ਐਨਆਈਏ ਨੇ ਕਿਹਾ ਕਿ ਰੋਡੇ ਅਤੇ ਉਸ ਦੇ ਸਾਥੀਆਂ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਆਦਿ ਦੀ ਗੈਰ-ਕਾਨੂੰਨੀ ਖੇਪ ਭੇਜੀ ਸੀ।
PUNJAB




INDIA








WORLD










