ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਦੀ ਤਬੀਅਤ ਅਚਾਨਕ ਖਰਾਬ ਹੋਣ ਕਰਕੇ ਉਸਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰ ਸਾਹਿਬ ਨੇ ਦੱਸਿਆ ਕਿ ਮੁਦੈਲਾ ਦੀ ਲੜਕੀ ਗਰਭਵਤੀ ਹੈ।ਲੜਕੀ ਤੋਂ ਪੁੱਛਣ ਤੇ ਉਸਨੇ ਦੱਸਿਆ ਕਿ ਕ੍ਰੀਬ 5/6 ਮਹੀਨੇ ਪਹਿਲਾਂ ਦਿਨ ਸਮੇਂ ਦੋਸ਼ੀ ਬਲੌਰ ਸਿੰਘ ਫੋਜੀ ਮੁਦੈਲਾ ਦੇ ਘਰ ਆਉਂਦਾ ਰਹਿੰਦਾ ਸੀ ਜੋ ਮੁਦੈਲਾ ਦੀ ਲੜਕੀ ਨੂੰ ਡਰਾ ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਨਵਨੀਤ ਕੌਰ ਨੇ ਬਲੌਰ ਸਿੰਘ ਉਰਫ ਫੋਜੀ ਪੁੱਤਰ ਜਗਤ ਸਿੰਘ ਵਾਸੀ ਖੋਸਾ ਰਣਧੀਰ ਜਿਲ੍ਹਾ ਮੋਗਾ ਤੇ 24/09-03-2022 ਅ/ਧ 376,506 ਭ:ਦ: ਅਤੇ ਸੈਕਸ਼ਨ 06 ਪੋਸਕੋ 2012,2019 ਅਧਿਨ ਮਾਮਲਾ ਦਰਜ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਮਿਤੀ 27-02-2022 ਦੀ ਸ਼ਾਮ ਨੂੰ ਲਾਪਤਾ ਹੋ ਗਈ ਸੀ। ਜਿਸਦੀ ਭਾਲ ਹੁਣ ਤੱਕ ਮੁਦਈ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਮੁਦਈ ਦੀ ਲੜਕੀ ਨੂੰ ਕਿਤੇ ਲੈ ਗਿਆ ਹੈ। ਜਿਸਨੇ ਮੁਦਈ ਦੀ ਲੜਕੀ ਨੂੰ ਲੁਕਾ-ਛਿਪਾ ਕੇ ਰੱਖਿਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਤਰਸੇਮ ਸਿੰਘ ਨੇ ਅੰਮ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬੋਡੇ ਤੇ 36/09-03-2022 ਅ/ਧ 346 ਭ:ਦ: ਅਧਿਨ ਮਾਮਲਾ ਦਰਜ ਕੀਤਾ।
PUNJAB




INDIA








WORLD









