ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਟੀਸ਼ਾ ਉਮਰ 16 ਸਾਲ ਜੋ ਮਿਤੀ 09-03-2022 ਨੂੰ ਘਰੋਂ ਬਿਊਟੀ ਪਾਰਲਰ ਗਈ ਸੀ ਜੋ ਘਰ ਵਾਪਿਸ ਨਹੀ ਆਈ।ਜਿਸਦੀ ਮੁਦੈਲਾ ਆਪਣੇ ਤੌਰ ਪਰ ਭਾਲ ਕਰਦੇ ਰਹੇ ਸਨ ਮਿਤੀ 11-03-2022 ਨੂੰ ਵਕਤ ਕਰੀਬ 2.00 ਵਜੇ ਦਿਨ ਮੇਰੀ ਲੜਕੀ ਟੀਸ਼ਾ ਸਾਡੇ ਪਾਸ ਆਈ ਜਿਸਨੇ ਦੱਸਿਆ ਕਿ ਦੋਸ਼ੀ ਜਸਵੰਤ ਰਾਏ ਉਸਨੂੰ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਅਣਦੱਸੀ ਜਗ੍ਹਾ ਪਰ ਲੈ ਗਿਆ ਅਤੇ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਹੈ ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਇੰਸ:ਅੰਗਰੇਜ ਕੌਰ ਨੇ ਜਸਵੰਤ ਰਾਏ ਉਰਫ ਜੱਸ ਪੁੱਤਰ ਮਦਨ ਲਾਲ ਵਾਸੀ ਹਰੀਜਨ ਕਲੋਨੀ ਮੋਗਾ ਤੇ 50/15-03-2022 ਅ/ਧ 363/366ਏ, 4 ਪੋਸਕੋ ਐਕਟ ਅਧੀਨ ਮਾਮਲਾ ਦਰਜ ਕੀਤਾ।
ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੇ ਕੰਮ ਕਾਰ ਦੇ ਸਬੰਧ ਵਿੱਚ ਨਗਰ ਨਿਗਮ ਮੋਗਾ ਦੇ ਦਫਤਰ ਗਿਆ ਸੀ ਜਿਥੇ ਦੋਸ਼ੀਆਂ ਨੇ ਉਸਦਾ ਮੋਟਰ ਸਾਇਕਲ ਪਲਸਰ ਨੰਬਰੀ ਪੀ ਬੀ 29 ਪੀ 5157 ਚੋਰੀ ਕਰਕੇ ਲੈ ਗਏ।ਮਲੀਤੀ 15,000 ਰੁਪਏ ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੁਰਦੀਪ ਸਿੰਘ ਨੇ 1.ਲਵਪ੍ਰੀਤ ਸਿੰਘ ਉਰਫ ਸ਼ੱਮੀ ਪੁੱਤਰ ਗੁਰਤੇਜ ਸਿੰਘ ਵਾਸੀ ਮਚਾਕੀ ਕਲਾਂ (ਫਰੀਦਕੋਟ) 2.ਸੰਦੀਪ ਸਿੰਘ ਪੁੱਤਰ ਮੰਗਤ ਰਾਏ ਵਾਸੀ ਚਾਹਲਾ ਵਾਲੀ ਧਰਮਸ਼ਾਲਾ ਪਿੰਡ ਥਰਾਜ ਤੇ 40/15-03-2022 ਅ/ਧ 379/34 ਭ:ਦ ਅਧੀਨ ਮਾਮਲਾ ਦਰਜ ਕੀਤਾ।
ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਭਾਰਤ ਟਾਇਰਸ ਕੋਟ ਈਸੇ ਖਾਂ ਵਿਖੇ ਦੁਕਾਨ ਹੈ ਜਿਥੇ ਸੋਹਨ ਸਿੰਘ, ਮਨਦੀਪ ਸਿੰਘ ਅਤੇ ਸੰਦੀਪ ਸਿੰਘ ਉਸਦੀ ਦੁਕਾਨ ਪਰ ਨੋਕਰੀ ਕਰਦੇ ਸਨ ਜਿਨਾਂ ਨੇ ਉਸਦੀ ਦੁਕਾਨ ਤੋਂ ਕਰੀਬ 70/80 ਹਜਾਰ ਰੁਪਏ ਦੇ ਟਾਇਰ ਚੋਰੀ ਕਰਕੇ ਅੱਗੇ ਵੇਚੇ ਹਨ। ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਦਿਲਜੀਤ ਸਿੰਘ ਨੇ 1.ਸੋਹਨ ਸਿੰਘ ਉਰਫ ਕਾਲੀ ਪੁੱਤਰ ਗੁਰਦੇਵ ਸਿੰਘ ਵਾਸੀ ਕੋਟ ਈਸੇ ਖਾਂ 2.ਮਨਦੀਪ ਸਿੰਘ ਉਰਫ ਨਿੱਕਾ 3.ਸੰਦੀਪ ਸਿੰਘ ਪੁੱਤਰਾਨ ਚੰਨਾ ਸਿੰਘ ਵਾਸੀਆਨ ਜੀਰਾ ਰੋਡ ਕੋਟ ਈਸੇ ਖਾਂ 4.ਸਤਨਾਮ ਸਿੰਘ ਪੁੱਤਰ ਨਾਮਾਲੂਮ ਵਾਸੀ ਕੋਟ ਈਸੇ ਖਾਂ 5.ਬੱਬਲੂ ਪੁੱਤਰ ਸ਼ਿਵਰਾਮ ਵਾਸੀ ਨੇੜੇ ਦੀਪ ਟੈਂਟ ਹਾਊਸ ਮੋਗਾ 6.ਕੱਕੂ ਸੂਦ ਪੁੱਤਰ ਨਾਮਾਲੂਮ ਵਾਸੀ ਕੋਟ ਈਸੇ ਖਾਂ ਤੇ 28/15-03-2022 ਅ/ਧ 381/411 ਭ:ਦ ਅਧੀਨ ਮਾਮਲਾ ਦਰਜ ਕੀਤਾ
PUNJAB




INDIA








WORLD









