ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਆਪਣੇ ਘਰ ਵਿੱਚ ਮੁਦਈ ਦੇ ਘਰ ਵੱਲ ਨੂੰ ਸਿਧੇ ਕੈਮਰੇ ਲਗਾਏ ਹੋਏ ਹਨ।ਜਿਹਨਾ ਕਰਕੇ ਮੁਦਈ ਦੇ ਘਰ ਦੀ ਪ੍ਰਾਈਵੇਸੀ ਲੀਕਆਉਟ ਹੁੰਦੀ ਹੈ।ਦੋਸ਼ੀਆਨ ਮੁਦਈ, ਉਸਦੀ ਪਤਨੀ ਅਤੇ ਬੱਚਿਆਂ ਨੂੰ ਮਾਨਸਿਕ ਅਤੇ ਨਜਾਇਜ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ।ਦੋਸ਼ੀਆਨ ਲੜਾਈ ਝਗੜੇ ਦੀ ਤਾਕ ਵਿੱਚ ਰਹਿੰਦੇ ਹਨ। ਜਿਹਨਾ ਨੇ ਲੜਾਈ ਦੀ ਨੀਯਤ ਨਾਲ ਹੀ ਕੈਮਰੇ ਲਗਾਏ ਹੋਏ ਹਨ।ਸ:ਥ: ਕੇਵਲ ਸਿੰਘ ਨੇ 1.ਅਮਰਪਾਲ ਸਿੰਘ 2.ਨਸੀਬ ਸਿੰਘ 3.ਕਰਨੈਲ ਸਿੰਘ ਪੁੱਤਰਾਨ ਜਲੌਰ ਸਿੰਘ ਵਾਸੀ ਮੱਲੇਆਣਾ ਤੇ 31/28-03-2022 ਅ/ਧ 354(ਸੀ) ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਦੇ ਗੁਆਂਢੀਆਂ ਨੇ ਫੋਨ ਕਰਕੇ ਮੁਦਈ ਨੂੰ ਦੱਸਿਆਂ ਕਿ ਉਸਦੀ ਖੇਤ ਵਾਲੀ ਮੋਟਰ ਤੋਂ ਤਾਰਾਂ ਚੋਰੀ ਹੋ ਰਹੀਆਂ ਹਨ। ਜਦ ਮੁਦਈ ਮੋਕਾ ਪਰ ਪੁੱਜਾ ਤਾਂ ਉਸਦੀ ਮੋਟਰ ਤੋਂ ਤਾਰਾਂ ਚੋਰੀ ਹੋ ਚੁੱਕੀਆਂ ਸਨ। ਮੁਦਈ ਵੱਲੋਂ ਪੁੱਛ ਪੜਤਾਲ ਕਰਨ ਤੇ ਉਸਨੂੰ ਪਤਾ ਲੱਗਾ ਕਿ ਦੋਸ਼ੀ ਹਰਜੀਤ ਸਿੰਘ ਨੇ ਦੋਸ਼ੀ ਗੁਰਚਰਨ ਸਿੰਘ ਦੇ ਕਹਿਣ ਤੇ ਮੁਦਈ ਦੀ ਮੋਟਰ ਤੋਂ ਤਾਰਾਂ ਚੋਰੀ ਕੀਤੀ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਦਿਲਬਾਗ ਸਿੰਘ ਨੇ 1.ਹਰਜੀਤ ਸਿੰਘ ਉਰਫ ਜੀਤੀ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਰਾਮਾਂ
2.ਗੁਰਚਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਮਾਂ ਤੇ 32/28-03-2022 ਅ/ਧ 379,427 ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਬੱਧਨੀ ਕਲਾਂ
112 ਹੈਲਪਲਾਈਨ ਦੀ ਕੰਪਲੇਂਟ ਪਰ ਦੋਸ਼ੀ ਦੇ ਘਰ ਰੇਡ ਕਰਕੇ ਉਸ ਪਾਸੋਂ 26 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਸੋਂਫੀ ਅਤੇ 15 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਸੰਤਰਾ ਪੰਜਾਬ (ਕੁੱਲ 41 ਬੋਤਲਾਂ) ਬ੍ਰਾਂਮਦ ਕਰ ਲਈ ਗਈ ਸ:ਥ: ਰਘਵਿੰਦਰ ਪ੍ਰਸ਼ਾਦ ਨੇ ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਆਰ,ਓ ਪਿੰਡ ਰਾਮਾਂ ਤੇ 33/28-03-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਬੱਸ ਸਟੈਂਡ ਨਿਹਾਲ ਸਿੰਘ ਵਾਲਾ ਵਿਖੇ ਤਾਸ਼ ਪਰ ਪੈਸੇ ਲਗਾ ਕੇ, ਜੂਆ ਖੇਡ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 52 ਪੱਤੇ ਤਾਸ਼ ਅਤੇ 3040/- ਰੁਪਏ ਬ੍ਰਾਂਮਦ ਕਰ ਲਏ ਗਏ। ਹੋਲ: ਰਾਜਾ ਸਿੰਘ ਨੇ 1.ਗੋਬਿੰਦ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਣਸੀਂਹ ਕਲਾਂ
2.ਰਣਧੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੁਰਜ ਰਾਜਗੜ੍ਹ ਜਿਲ੍ਹਾ ਬਠਿੰਡਾ
3.ਸੁਖਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਾਗੀਕੇ
4.ਜਸਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਖਾਈ ਤੇ 43/28-03-2022 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮੁੱਕਦਮਾ ਦਰਜ ਕੀਤਾ।
PUNJAB




INDIA








WORLD









