ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਹਰਜੀਤ ਸਿੰਘ ਉਰਫ ਪਿੰਟਾ ਜੋ ਗੁਆਢਿਆਂ ਦਾ ਮੋਟਰ ਸਾਇਕਲ ਮੰਗ ਕੇ ਘਰੇਲੂ ਕੰਮ ਲਈ ਪਿੰਡ ਵਿੱਚ ਗਿਆ ਮੁਦਈ ਨੇ ਦੇਖਿਆ ਕਿ ਉਸਦੇ ਲੜਕੇ ਦੇ ਮੋਟਰ ਸਾਇਕਲ ਪਿੱਛੇ ਗੁਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਬੈਠਾ ਸੀ ਤਾਂ ਦੇਖਦੇ ਦੇਖਦੇ ਪਿੱਛੇ ਤੋਂ ਇਕ ਮੋਟਰ ਸਾਇਕਲ ਪਰ 2 ਨਾਮਾਲੂਮ ਆਦਮੀ ਆਏ ਜਿਨਾਂ ਨੇ ਉਸਦੇ ਲੜਕੇ ਪਰ 5/6 ਫਾਇਰ ਕੀਤੇ ਜਿਸ ਨਾਲ ਉਸਦੇ ਲੜਕੇ ਹਰਜੀਤ ਸਿੰਘ ਦੀ ਮੌਕਾ ਪਰ ਮੌਤ ਹੋ ਗਈ ਅਤੇ ਉਸਦੇ ਨਾਲ ਬੈਠੇ ਗੁਰਪ੍ਰੀਤ ਸਿੰਘ ਦੇ ਲੱਤ ਵਿੱਚ ਗੋਲੀ ਵੱਜਣ ਕਰਕੇ ਜਖਮੀ ਹੋ ਗਿਆ ਹੈ।ਜਿਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲਾ ਕਾਲਜ ਅਤੇ ਹਸਪਤਾਲ ਫਰਦੀਕੋਟ ਵਿਖੇ ਦਾਖਿਲ ਕਰਵਾਇਆ ਗਿਆ।ਮੁਦਈ ਨੇ ਦੱਸਿਆ ਕਿ ਦੋਸ਼ੀ ਚਮਕੌਰ ਸਿੰਘ ਜਿਸਦੀ ਉਸਦੇ ਲੜਕੇ ਹਰਜੀਤ ਸਿੰਘ ਨਾਲ ਪੁਰਾਣੀ ਲਾਗਡਾਟ ਸੀ ਮੁਦਈ ਨੂੰ ਪੂਰਾ ਯਕੀਨ ਹੈ ਕਿ ਉੁਸਦੇ ਲੜਕੇ ਹਰਜੀਤ ਸਿੰਘ ਦਾ ਕਤਲ ਦੋਸ਼ੀ ਨੇ ਹੀ ਕਰਵਾਇਆ ਹੈ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਤਿੰਦਰ ਸਿੰਘ ਨੇ 1.ਚਮਕੌਰ ਸਿੰਘ ਉਰਫ ਬੇਅੰਤ ਸਿੰਘ ਪੁੱਤਰ ਸੁਵਕ ਸਿੰਘ ਵਾਸੀ ਮਾੜੀ ਮੁਸਤਫਾ ਅਤੇ 2 ਨਾਮਾਲੂਮ ਆਦਮੀ ਤੇ 53/02-04-2022 ਅ/ਧ 302/307/ 120ਬੀ ਭ:ਦ, 25/54/59 ਅਲਸਾ ਐਕਟ ਅਧੀਨ ਮੁਕਦਮਾ ਦਰਜ ਕੀਤਾ।
ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਚਾਚਾ ਸੂਰਤ ਸਿੰਘ ਉਮਰ 40 ਸਾਲ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਗਲੋਟੀ ਅਤੇ ਉਸਦੇ ਚਾਚੇ ਦਾ ਲੜਕਾ ਜਸਮੀਤ ਸਿੰਘ ਉਮਰ 13/14 ਸਾਲ ਜੋ ਆਪਣੇ ਮੋਟਰ ਸਾਇਕਲ ਹੀਰੋ ਪੈਸ਼ਨ ਨੰਬਰੀ ਪੀ ਬੀ 09 ਜੇ 8796 ਪਰ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੋਸ਼ੀ ਨੇ ਆਪਣੀ ਕਾਰ ਪੋਲੋ ਨੰਬਰੀ ਆਰ ਜੇ 13 ਸੀ ਏ 5834 ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਹਨਾਂ ਵਿੱਚ ਮਾਰੀ ਜਿਸ ਨਾਲ ਉਸਦੇ ਚਾਚਾ ਸੂਰਤ ਸਿੰਘ ਦੀ ਮੌਕਾ ਪਰ ਮੌਤ ਹੋ ਗਈ ਅਤੇ ਉਸਦਾ ਲੜਕਾ ਜਸਮੀਤ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਰਾਜੀਵ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ। ਮੋਟਰ ਸਾਇਕਲ ਟੁੱਟ ਭੱਜ ਗਿਆ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਪਾਲ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਰਾਜੇਆਣਾ ਤੇ 32/02-04-2022 ਅ/ਧ 304ਏ/337/338/279/427 ਭ:ਦ ਅਧੀਨ ਮੁਕਦਮਾ ਦਰਜ ਕੀਤਾ।
ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 76 ਏ 8854 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਅਤੇ 200 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ ਬਲਜਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਨੂਰਪੁਰ ਹਕੀਮਾ 2.ਜਸਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨੂਰਪੁਰ ਹਕੀਮਾ ਤੇ 65/02-04-2022 ਅ/ਧ 21/22/61/85 ਐਨ ਡੀ ਪੀ ਐਸ ਐਕਟ ਅਧੀਨ ਮੁਕਦਮਾ ਦਰਜ ਕੀਤਾ।
ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਲਖਵਿੰਦਰ ਸਿੰਘ ਨੇ ਕੀਮਤੀ ਲਾਲ ਪੁੱਤਰ ਮੰਗਤ ਰਾਏ ਵਾਸੀ ਸਿੰਘਾਂਵਾਲਾ ਤੇ 63/02-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮੁਕਦਮਾ ਦਰਜ ਕੀਤਾ।
PUNJAB




INDIA








WORLD









