ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਪਰਿਵਾਰ ਸਮੇਤ ਬੱਚੇ ਦਾ ਰਿਜਲਟ ਸੁਣਨ ਲਈ ਸਕੂਲ ਗਿਆ ਸੀ ਤਾਂ ਪਿਛੋਂ ਕੋਈ ਨਾਮਲੂਮ ਵਿਅਕਤੀ ਉਸਦੇ ਘਰ ਦੇ ਤਾਲੇ ਤੋੜ ਕੇ, ਘਰ ਵਿਚੋਂ 06 ਤੋਲੇ ਸੋਨੇ ਦੇ ਗਹਿਣੇ ਅਤੇ 90,000/- ਰੁਪਏ ਨਗਦ ਚੋਰੀ ਕਰਕੇ ਲੈ ਗਏ।
ਸ:ਥ: ਸਰਦਾਰਾ ਸਿੰਘ ਨੇ ਨਾਮਲੂਮ ਵਿਅਕਤੀ ਤੇ 45/27-03-2022 ਅ/ਧ 380,454 ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਧਰਮਕੋਟ
ਇਹ ਮੁਕੱਦਮਾਂ ਦਰਖਾਸਤ ਨੰਬਰੀ 4459/ਪੀ.ਸੀ 7/21 ਮਿਤੀ 10-09-2021 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ, ਉਸ ਨਾਲ 12,50,000/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਕੁਲਦੀਪ ਸਿੰਘ ਨੇ 1.ਰਜਵੰਤ ਕੌਰ ਉਰਫ ਤਮੰਨਾ ਪਤਨੀ ਰਕੇਸ਼ ਕੁਮਾਰ 2.ਰਕੇਸ਼ ਕੁਮਾਰ ਉਰਫ ਬੰਟੀ ਪੁੱਤਰ ਮਦਨ ਲਾਲ ਸ਼ਰਮਾਂ ਵਾਸੀਆਨ ਨਮਨ ਇਨਕਲੇਵ, ਨੇੜੇ ਟਰੱਕ ਯੂਨੀਅਨ ਜੀਰਾ ਤੇ 62/27-03-2022 ਅ/ਧ 420,120(ਬੀ) ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਅਜੀਤਵਾਲ
ਇਹ ਮੁਕੱਦਮਾਂ ਦਰਖਾਸਤ ਨੰਬਰੀ 4922/ਪੀ.ਸੀ 7/21 ਮਿਤੀ 05-10-2021 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤਨ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ, ਉਸ ਨਾਲ 30 ਲੱਖ ਰੁਪਏ ਦੀ ਠੱਗੀ ਮਾਰ ਲਈ। ਇੰਸ ਚੰਨਣ ਸਿੰਘ ਨੇ 1.ਕਿਰਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ
2.ਸੁਖਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਕੋਕਰੀ ਕਲਾਂ
ਤੇ 23/27-03-2022 ਅ/ਧ 420,120(ਬੀ) ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਬਾਇਲ ਫੋਨ ਚੋਰੀ ਕਰਨ ਦੇ ਆਦੀ ਹਨ। ਜੋ ਅੱਜ ਵੀ ਪਿੰਡ ਧੱਲੇਕੇ ਤਰਫੋਂ ਮੋਗਾ ਵੱਲ ਨੂੰ ਆ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਦੋ ਚੋਰੀ ਦੇ ਮੋਬਾਇਲ ਫੋਨ ਬ੍ਰਾਂਮਦ ਕਰ ਲਏ ਗਏ। ਸ:ਥ: ਮਲਕੀਤ ਸਿੰਘ ਨੇ 1.ਪੰਕਜ ਪੁੱਤਰ ਰਾਮ ਪ੍ਰਸ਼ਾਦ ਵਾਸੀ ਵਿਸ਼ਵਕਰਮਾਂ ਨਗਰ, ਮੋਗਾ
2.ਸੁਖਪਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਾਬੂ ਸਿੰਘ ਵਾਲੀ ਗਲੀ, ਚੰਦ ਨਵਾਂ ਤੇ 46/27-03-2022 ਅ/ਧ 379,411 ਭ:ਦ: ਅਧੀਨ ਮੁੱਕਦਮਾ ਦਰਜ ਕੀਤਾ।
PUNJAB




INDIA








WORLD









