ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮਹਿੰਦਰਾ ਐਗਜੈਲੋ ਗੱਡੀ ਨੰਬਰੀ ਪੀ.ਬੀ 05-ਏ.ਵੀ-4689 ਸਮੇਤ ਘਰਾਟਾਂ ਪਾਸ ਮਾਰੂ ਹਥਿਆਰਾ ਨਾਲ ਲੈਸ ਹੋ ਕੇ, ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਖੜੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਤਰਸੇਮ ਸਿੰਘ ਨੇ 1.ਰਮੇਸ਼ ਪੁੱਤਰ ਹੰਸ ਰਾਜ 2.ਹਰਮੀਤ ਸਿੰਘ ਉਰਫ ਬੀਤੀ ਪੁੱਤਰ ਗੁਰਲਾਲ ਸਿੰਘ 3.ਵੀਰੂ ਪੱੁਤਰ ਕਾਕਾ ਸਿੰਘ ਵਾਸੀਆਨ ਦਾਨੇਵਾਲਾ ਜਿਲ੍ਹਾ ਫਾਜਿਲਕਾ 4.ਦਲਜੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਬਕੈਣਵਾਲਾ ਜਿਲ੍ਹਾ ਫਾਜਿਲਕਾ 5.ਮਲਕੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਆਲਮਗੜ੍ਹ ਜਿਲ੍ਹਾ ਫਾਜਿਲਕਾ ਤੇ 49/30-03-2022 ਅ/ਧ 399,402 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 215/ਪੀ.ਸੀ 4/22 ਮਿਤੀ 29-03-2022 ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ 99908-62485 ਦੇ ਮਾਲਕ/ਯੂਜਰ ਨੇ ਆਪਣੇ ਆਪ ਨੂੰ ਪੰਕਜ ਆਟੋ ਪ੍ਰਾਈਵੇਟ ਲਿਿਮਟਡ ਦਾ ਡਰੈਕਟਰ ਦੱਸ ਕੇ ਦਰਖਾਸਤੀ ਨਾਲ ਗੱਲ ਕੀਤੀ ਅਤੇ ਜਾਅਲੀ ਦਸਤਾਵੇਜਾਂ ਦੀ ਮਦਦ ਨਾਲ ਦੋਸ਼ੀਆ ਨੇ ਪੰਕਜ ਆਟੋ ਪ੍ਰਾਈਵੇਟ ਲਿਿਮਟਡ ਦੇ ਖਾਤੇ ਵਿਚੋਂ 16,81,845/- ਰੁਪਏ ਕਢਵਾ ਕੇ ਧੋਖਾਧੜੀ ਕੀਤੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਖਵਿੰਦਰ ਸਿੰਘ ਨੇ 1.ਅਨਿਲ ਕੁਮਾਰ ਪੁੱਤਰ ਨਾਮਲੂਮ ਵਾਸੀ ਨਾਮਲੂਮ 2.ਰੋਲੀ ਗੁਪਤਾ ਪੁੱਤਰ ਨਾਮਲੂਮ ਵਾਸੀ ਨਾਮਲੂਮ 3. 99908-62485 ਦਾ ਮਾਲਕ / ਯੂਜਰ ਤੇ 48/30-03-2022 ਅ/ਧ 419,420,465,467,468,471,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਰੇਤਾ ਦੀ ਖੱਡ ਲਗਾ ਕੇ, ਮਹਿੰਗੇ ਭਾਅ ਵਿੱਚ ਰੇਤਾ ਵੇਚਦਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਆਪਣੇ ਟਰੈਕਟਰ ਟਰਾਲੇ ਪਰ ਰੇਤਾ ਭਰਦਾ ਕਾਬੂ ਆ ਸਕਦਾ ਹੈ। ਜਿਸਤੇ ਮੁਖਬਰ ਦੀ ਦੱਸੀ ਜਗ੍ਹਾ ਪਰ ਰੇਡ ਕਰਕੇ ਇਕ ਅਰਜਨ ਟਰੈਕਟਰ ਸਮੇਤ ਟਰਾਲਾ (ਅੱਧਾ ਰੇਤਾ ਦਾ ਭਰਿਆ ਹੋਇਆ) ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਕੁਲਦੀਪ ਸਿੰਘ ਨੇ ਚਿਮਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਚੱਕਸਿੰਘਪੁਰਾ ਜਿਲ੍ਹਾ ਮੋਗਾ ਤੇ 64/30-03-2022 ਅ/ਧ 379,411 ਭ:ਦ: ਅਤੇ 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਵਿਸ਼ਾਲ ਅਤੇ ਅਜੇ ਕੁਮਾਰ ਨੂੰ ਇਕ ਐਕਟਿਵਾ ਸਕੂਟਰੀ ਨੰਬਰੀ ਪੀ.ਬੀ-45-ਏ-4169 ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ 7 ਗ੍ਰਾਂਮ ਹੈਰੋਇਨ ਅਤੇ 85000/- ਰੁਪਏ ਡਰੱਗ ਮਨੀ ਬ੍ਰਾਂਮਦ ਕਰ ਲਈ ਗਈ।ਵਿਸ਼ਾਲ ਅਤੇ ਅਜੇ ਕੁਮਾਰ ਦੀ ਪੁੱਛਗਿੱਛ ਦੋਰਾਨ ਦੋਸ਼ੀ ਵੀਰੂ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਮੇਜਰ ਸਿੰਘ ਨੇ 1.ਵਿਸ਼ਾਲ ਪੁੱਤਰ ਸੁੰਦਰ ਕੁਮਾਰ 2.ਅਜੇ ਕੁਮਾਰ ਉਰਫ ਦੱਦੂ ਪੁੱਤਰ ਜਿੰਦਰ ਕੁਮਾਰ ਵਾਸੀਆਨ ਨੇੜੇ ਵਾਲਮੀਕੀ ਮੰਦਰ, ਹਰੀਜਨ ਕਲੋਨੀ, ਮੋਗਾ 3.ਵੀਰੂ ਪੁੱਤਰ ਭੈਰਾ ਸਿੰਘ ਵਾਸੀ ਭਿੱਖੀਵਿੰਡ ਹਾਲ ਵਾਸੀ ਨਜਦੀਕ ਵਾਲਮੀਕ ਮੰਦਰ, ਹਰੀਜਨ ਕਲੋਨੀ ਮੋਗਾ ਤੇ 61/30-03-2022 ਅ/ਧ 21,29-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਹੀਰੋਹਾਂਡਾ ਮੋਟਰਸਾਈਕਲ ਨੰਬਰੀ ਪੀ.ਬੀ -29-ਏ.ਡੀ-5496 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 100 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਜਤਿੰਦਰ ਸਿੰਘ ਨੇ ਮਲਕੀਤ ਸਿੰਘ ਉਰਫ ਮੰਨੂ ਪੁੱਤਰ ਜਗਸੀਰ ਸਿੰਘ ਵਾਸੀ ਬੈਕਸਾਈਡ, ਆਈ.ਟੀ.ਆਈ, ਮੋਗਾ ਤੇ 47/30-03-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮੋਹਕਮ ਸਿੰਘ ਨੇ ਲਖਵੀਰ ਸਿੰਘ ਉਰਫ ਲੱਖਾ ਪੱੁਤਰ ਚਰਨਜੀਤ ਸਿੰਘ ਵਾਸੀ ਨਾਨਕ ਨਗਰੀ, ਮੋਗਾ ਤੇ 49/30-03-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









