ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਉਹ ਅਤੇ ਉਸਦੀ ਪਤਨੀ ਕੰਮ ਪਰ ਗਏ ਸਨ ਤਾਂ ਵਕਤ ਕਰੀਬ 04.00 ਵਜੇ ਉਸਨੂੰ ਉਹਨਾ ਦੇ ਗੁਆਢੀ ਪੂਜਾ ਦਾ ਫੋਨ ਆਇਆ ਜਿਸਨੇ ਦੱਸਿਆ ਕਿ ਤੁਹਾਡੀ ਲੜਕੀ ਪੂਜਾ ਉਮਰ ਕਰੀਬ 03 ਸਾਲ ਨੂੰ ਦੋਸ਼ੀ ਧਰਮਿੰਦਰ ਸਿੰਘ ਅਗਵਾ ਕਰਕੇ ਕਿਤੇ ਲੈ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਪੁਲਿਸ ਵੱਲੋ ਭਾਲ ਕਰਨ ਤੇ ਮੁਦਈ ਦੀ ਲੜਕੀ ਪੂਜਾ ਉਮਰ 03 ਸਾਲ ਨੂੰ ਭਾਲ ਕੇ ਮੁਦਈ ਰਜੇਸ਼ ਕੇਸਰੀ ਦੇ ਹਵਾਲੇ ਕੀਤਾ ਗਿਆ। ਸ:ਥ: ਜਰਨੈਲ ਸਿੰਘ ਨੇ ਧਰਮਿੰਦਰ ਪੁੱਤਰ ਦੁਲਾਰ ਸਪੇਰਾ ਵਾਸੀ ਪਿੰਡ ਭੱਟਾ ਥਾਣਾ ਕਾਸ਼ੀਚੱਕ ਜਿਲਾਂ ਨਿਬਾਦਾ (ਬਿਹਾਰ) ਤੇ 24/31-03-2022 ਅ/ਧ 365 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਅੱਜ ਮਨ ਸ:ਥ:ਜਗਤਾਰ ਸਿੰਘ ਨੰਬਰ 721 ਮੋਗਾ, ਹੋਲ:ਗੁਰਪ੍ਰੀਤ ਸਿੰਘ 461 ਮੋਗਾ, ਹੋਲ:ਹਰਵਿੰਦਰ ਸਿੰਘ 543 ਮੋਗਾ ਅਤੇ ਮਹਿਲਾ ਸਿਪਾਹੀ ਮਨਪ੍ਰੀਤ ਕੌਰ 1383 ਮੋਗਾ, ਸੇਵਾਦਾ ਲਵਪ੍ਰੀਤ ਸਿੰਘ ਉਰਫ ਭੋਲਾ ਜੋ ਕਿ ਜੋਗਿੰਦਰ ਚੌਕ ਵਿੱਚ ਟਰੈਫਿਕ ਨੂੰ ਕੰਟਰੋਲ ਕਰਨ ਲਈ ਮਜੂਦ ਸਨ ਵਕਤ ਕਰੀਬ 12.00 ਵਜੇ ਦਿਨ ਪੁਰੀ ਬੱਸ ਨੰਬਰੀ ਪੀ ਬੀ 29 ਪੀ 9523 ਨੇ ਜੋਗਿੰਦਰ ਚੌਕ ਵਿੱਚ ਗਲਤ ਪਾਰਕਿੰਗ ਕਰਕੇ ਸਵਾਰੀਆਂ ਚੜਾਉਣ ਲੱਗ ਪਿਆ ਜਦ ਮਨ ਸ:ਥ: ਜਗਤਾਰ ਸਿੰਘ ਨੇ ਬੱਸ ਦਾ ਚਲਾਣ ਕੀਤਾ ਤਾਂ ਬੱਸ ਡਰਾਇਵਰ ਅਤੇ ਕੰਡਕਟਰ ਨੇ ਬਹਿਸਬਾਜੀ ਕੀਤੀ ਅਤੇ ਦੋਸ਼ੀਆਂ ਨੇ ਇਕੱਠੇ ਹੋ ਕੇ ਪੁਲਿਸ ਕਰਮਚਾਰੀਆ ਨਾਲ ਕੰਮ ਕਰ ਰਹੇ ਸੇਵਾਦਾਰ ਲਵਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਧਮਕੀਆਂ ਦਿੱਤੀਆਂ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਮੇਸ਼ ਲਾਲ ਨੇ 1.ਨਿਰਮਲ ਸਿੰਘ 2.ਵਿਜੇ 3.ਧਰਮਿੰਦਰ ਸਿੰਘ ਉਰਫ ਰਾਜੂ 4.ਨਰੋਤਮਪੁਰੀ ਉਰਫ ਬੱਬਾ ਅਤੇ 5.7 ਨਾਮਾਲੂਮ ਆਦਮੀ ਤੇ 50/31-03-2022 ਅ/ਧ 353/186/323 /506/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ 2 ਨਾਮਾਲੂਮ ਆਦਮੀ ਮੋਟਰ ਸਾਇਕਲ ਪਰ ਆਏ ਅਤੇ ਉਸਦੀ ਦੁਕਾਨ ਦੇ ਗੱਲੇ ਵਿੱਚੋ ਕਰੀਬ 65,000 ਰੁਪਏ ਚੋਰੀ ਕਰਕੇ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਨਜੀਤ ਸਿੰਘ ਨੇ 2 ਨਾਮਾਲੂਮ ਆਦਮੀ ਤੇ 26/31-03-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਸ਼ਮਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਥਰਾਜ ਆਪਣੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਬਾਘਾਪੁਰਾਣਾ ਤੋਂ ਪਿੰਡ ਨੂੰ ਜਾ ਰਹੇ ਸਨ ਤਾਂ ਦੋਸ਼ੀ ਨੇ ਆਪਣੀ ਕਾਰ ਨੰਬਰੀ ਪੀ ਬੀ 03 ਏ ਐਫ 4327 ਪਿੱਛੇ ਤੋਂ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਮਾਰੀ ਜਿਸ ਨਾਲ ਮੁਦਈ ਬਲਵਿੰਦਰ ਸਿੰਘ ਅਤੇ ਉਸਦਾ ਸਾਥੀ ਸ਼ਮਿੰਦਰ ਸਿੰਘ ਬੁਰੀ ਤਰਾਂ ਜਖਮੀ ਹੋ ਗਏ। ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਵਿੰਦਰ ਸਿੰਘ ਨੇ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਨਿਹਾਲ ਸਿੰਘ ਵਾਸੀ ਕੋਟਲਾ ਰਾਏਕਾ ਤੇ 50/31-03-2022 ਅ/ਧ 279/337/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਨ ਦੇ ਆਦੀ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।ਜਿਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਚੋਰੀ ਦਾ ਮੋਟਰ ਸਾਇਕਲ ਅਵੈਜਰ ਨੰਬਰੀ ਪੀ ਬੀ 04 ਐਕਸ 3334 ਬ੍ਰਾਂਮਦ ਕੀਤਾ ਗਿਆ। ਸ:ਥ: ਕੁਲਵਿੰਦਰ ਸਿੰਘ ਨੇ 1.ਅਮੀਰ ਖਾਨ ਪੁੱਤਰ ਕੁਲਵੰਤ ਅਲੀ ਵਾਸੀ ਪਿੰਡ ਰੋਡੇ 2.ਜਗਦੀਪ ਸਿੰਘ ਪੁੱਤਰ ਕਰਮਜੀਤ ਸਿੰਘ 3.ਕਮਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਘਾਪੁਰਾਣਾ ਤੇ 51/31-03-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਇਹ ਮਕੁੱਦਮਾ ਪੱਤਰ ਨੰਬਰੀ 2324 ਮਿਤੀ 28-03-2022 ਪਰ ਦਰਜ ਰਜਿਸਟਰ ਕੀਤਾ ਗਿਆ ਕਿ ਨਾਮਾਲੂਮ ਆਦਮੀਆਂ ਵੱਲੋ ਪਿੰਡ ਖਾਈ ਵਿਖੇ ਬਣੇ ਪਾਰਕ ਦੀ ਚਾਰਦੁਆਰੀ ਦੀਆਂ ਕੰਧਾਂ ਢਾਹ ਦਿੱਤੀਆਂ ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮਲਕੀਤ ਸਿੰਘ ਨੇ ਨਾਮਾਲੂਮ ਆਦਮੀ ਤੇ 47/31-03-2022 ਅ/ਧ 447/448/427 /511 ਭ:ਦ, 3,4 ਪ੍ਰਵੈਨਸ਼ਨ ਆਫ ਡੈਮਿਜ ਟੂ ਪਬਲਿਕ ਪ੍ਰੋਪਰਟੀ ਅੇਕਟ 1984 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਪੈਸ਼ਨ ਪ੍ਰੋਹ ਨੰਬਰੀ ਪੀ ਬੀ 06 ਕਿਊ 4257 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਲਕੀਤ ਸਿੰਘ ਨੇ 1.ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਅਮਰੀਕ ਸਿੰਘ ਵਾਸੀ ਮਗਰਿੰਦਪੁਰਾ (ਤਰਨਤਾਰਨ) ਤੇ 25/31-03-2022 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਭੋਲੇ ਭਾਲੇ ਲੋਕਾ ਨੂੰ ਗੁਮਰਾਹ ਕਰਕੇ ਦੜਾ ਸੱਟਾ ਲਗਵਾਉਦੇ ਹਨ ਜਿਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3000 ਰੁਪਏ ਨਗਦੀ ਸਮੇਤ ਪਰਚੀ ਦੜਾ ਸੱਟਾ ਬ੍ਰਾਂਮਦ ਕੀਤੇ ਗਏ। ਸ:ਥ: ਤਰਸੇਮ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਧੰਨਵੰਤ ਸਿੰਘ 2.ਪਰਮਜੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀਆਨ ਡਰੋਲੀ ਭਾਈ ਤੇ 28/31-03-2022 ਅ/ਧ 13ਏ/3/67 ਜੂਆ ਅੇਕਟ, 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਕਰਾ 999 ਵਿਸਕੀ ਸੇਲ ਫਾਰ ਚੰਡੀਗੜ੍ਹ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਜਸਵਿੰਦਰ ਸਿੰਘ ਨੇ ਹਰਫੂਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਘੱਲ ਕਲਾਂ ਤੇ 29/31-03-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









