ਥਾਣਾ ਕੋਟ ਈਸੇ ਖਾਂ
ਦੋਸ਼ੀ ਜੋ ਮੁਕੱਦਮਾ ਨੰਬਰੀ 66 ਮਿਤੀ 01-07-2018 ਅ/ਧ 22/29/61/85 ਐਨ ਡੀ ਪੀ ਐਸ ਐਕਟ ਥਾਣਾ ਕੋਟ ਈਸੇ ਖਾਂ ਜੋ ਮਾਨਯੋਗ ਅਦਾਲਤ ਸ੍ਰੀ ਅਤਿਲ ਕਸਾਨਾ ਅਡੀਸ਼ਨ ਸੈਸ਼ਨ ਜੱਜ ਮੋਗਾ ਦੀ ਅਦਾਲਤ ਵਿੱਚ ਪੀ.ਓ ਸੀ ਜਿਸਨੂੰ ਗ੍ਰਿਫਤਾਰ ਕਰਕੇ 174 ਏ ਦਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਹਰਜਿੰਦਰ ਸਿੰਘ ਨੇ ਨਿਰਮਲ ਕੌਰ ਉਰਫ ਨਿਮੋ ਪਤਨੀ ਸੁਖਵਿੰਦਰ ਸਿੰਘ ਵਾਸੀ ਦੋਲੇਵਾਲਾ ਤੇ 34/04-04-2022 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਸ਼ੀ ਜੋ ਮੁਕੱਦਮਾ ਨੰਬਰ 195 ਮਿਤੀ 10-12-2015 ਅ/ਧ 399/402/411 ਭ:ਦ, 25/54/59 ਅਸਲਾ ਐਕਟ ਥਾਣਾ ਧਰਮਕੋਟ ਜੋ ਮਾਨਯੋਗ ਅਦਾਲਤ ਸ੍ਰੀ ਅਤਿਲ ਕਸਾਨਾ ਅਡੀਸ਼ਨਲ ਸੈਸਨ ਜੱਜ ਮੋਗਾ ਦੀ ਅਦਾਲਤ ਵਿੱਚ ਪੀਓ ਸੀ ਜਿਸਨੂੰ ਗ੍ਰਿਫਤਾਰ ਕਰਕੇ 174 ਏ ਦਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਦੀਪ ਸਿੰਘ ਨੇ ਕਰਮਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਅੰਮੀਵਾਲਾ ਤੇ 66/04-04-2022 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁੱਕਦਮਾ ਦ/ਨੰਬਰੀ 186 ਪੀ ਸੀ 4/22 ਮਿਤੀ 25-03-2022 ਬਾਅਦ ਪੜਤਾਲ ਸ:ਥ:ਸੁਰਜੀਤ ਸਿੰਘ 162 ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਨੇ ਦੱਸਿਆ ਕਿ ਉਸਦੇ ਲੜਕੇ ਪਰਮਪਾਲ ਸਿੰਘ ਦੇ ਫੋਨ ਨੰਬਰ 98159-00048 ਪਰ ਕਿਸੇ ਨਾਮਾਲੂਮ ਆਦਮੀ ਵੱਲੋ ਜੋ ਆਪਣੇ ਆਪ ਨੂੰ ਗੈਗਸਟਾਰ ਕਿਹ ਰਿਹਾ ਸੀ ਨੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਲਗਤਾਰ ਉਹਨਾਂ ਪਾਸੋਂ ਫਰੋਤੀ ਮੰਗੀ ਜਾ ਰਹੀ ਸੀ ਦਰਖਾਸਤੀ ਨੇ ਦੱਸਿਆ ਮਿਤੀ 19-02-2022 ਨੂੰ ਕੁਝ ਨਾਮਾਲੂਮ ਵਿਅਕਤੀ ਸਵਿਫਟ ਕਾਰ ਦਿੱਲੀ ਨੰਬਰੀ ਵਿੱਚ ਸਵਾਰ ਹੋ ਕੇ ਸਾਡੇ ਪੈਲਿਸ ਸਕਾਈ ਰਗ ਵਿੱਚ ਆਏ ਅਤੇ ਸਾਡੇ ਬਾਰੇ ਪਤਾ ਕੀਤਾ।ਜਿਸਤੇ ਨਾਾਮਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਰਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 51/04-04-2022 ਅ/ਧ 384/506/511 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਬਲਵਿੰਦਰ ਸਿੰਘ ਨੇ ਹਰਜੀਤ ਸਿੰਘ ਉਰਫ ਗੋਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 65/04-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 180 ਗੋਲੀਆਂ ਨਸ਼ੀਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਮੱਘਰ ਸਿੰਘ ਨੇ ਅਸ਼ਵਨੀ ਕੁਮਾਰ ਉਰਫ ਮੰਦੀ ਪੁੱਤਰ ਦੇਸ ਰਾਜ ਵਾਸੀ ਨਿਹਾਲ ਸਿੰਘ ਵਾਲਾ ਤੇ 48/04-04-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









