ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਨੂੰ ਦੋਸ਼ੀ ਵਰਗਲਾ ਕੇ, ਫੁਸਲਾ ਕੇ, ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਪਰਮਜੀਤ ਕੌਰ ਨੇ ਗੁਰਪ੍ਰਤਾਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬੁੱਕਣਵਾਲਾ ਰੋਡ, ਮੋਗਾ ਤੇ 66/05-04-2022 ਅ/ਧ 363,366(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸ ਦੇ ਲੜਕੇ ਸੰਦੀਪ ਸਿੰਘ (35 ਸਾਲ) ਦੀ ਸ਼ਾਦੀ ਕ੍ਰੀਬ: 07 ਸਾਲ ਪਹਿਲਾ ਮਨਜਿੰਦਰ ਕੌਰ ਉਰਫ ਬਲਜਿੰਦਰ ਨਾਲ ਹੋਈ ਸੀ। ਦੋਨਾ ਵਿੱਚ ਅਕਸਰ ਲੜਾਈ ਝਗੜਾ ਚਲਦਾ ਰਹਿੰਦਾ ਸੀ। ਮਿਤੀ 04-04-2022 ਨੂੰ 10:00 ਵਜੇ ਰਾਤ ਨੂੰ ਦੋਵੇ ਲੜਾਈ ਝਗੜਾ ਕਰ ਰਹੇ ਸਨ। ਜਿਹਨਾ ਨੂੰ ਮੁਦਈ ਅਤੇ ਉਸਦੀ ਪਤਨੀ ਨੇ ਟਿਕਾ ਦਿੱਤਾ। ਸਵੇਰੇ ਉਠ ਕੇ ਮੁਦਈ ਨੇ ਦੇਖਿਆ ਤਾਂ ਚੁਬਾਰੇ ਵਿਚ ਮੁਦਈ ਦੇ ਲੜਕੇ ਸੰਦੀਪ ਸਿੰਘ ਦੀ ਲਾਸ਼ ਪਈ ਸੀ। ਜਿਸਦੇ ਗਲੇ ਵਿੱਚ ਲੋਹੇ ਦਾ ਸੰਗਲ ਲਪੇਟਿਆ ਹੋਇਆ ਸੀ। ਮੁਦਈ ਨੂੰ ਯਕੀਨ ਹੈ ਕਿ ਮੁਦਈ ਦੇ ਲੜਕੇ ਸੰਦੀਪ ਸਿੰਘ ਦਾ ਕਤਲ ਉਸਦੀ ਨੂੰਹ ਮਨਜਿੰਦਰ ਕੌਰ ਉਰਫ ਬਲਜਿੰਦਰ ਨੇ ਕੀਤਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਗੁਰਵਿੰਦਰ ਸਿੰਘ ਨੇ ਮਨਜਿੰਦਰ ਕੌਰ ਉਰਫ ਬਲਜਿੰਦਰ ਪਤਨੀ ਸਵ: ਸੰਦੀਪ ਸਿੰਘ ਵਾਸੀ ਪਿੰਡ ਨਵਾਂ ਮਾਛੀਕੇ ਤੇ 49/05-04-2022 ਅ/ਧ 302 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਸੋਨੂੰ ਕੁਮਾਰ ਮਹਿਤਾ ਉਰਫ ਲਾਲੂ ਕੁਮਾਰ ਮਹਿਤਾ (28 ਸਾਲ) ਸਮੇਤ ਆਪਣੇ ਸਾਥੀ ਕਾਂਤੀ ਪਾਸਵਾਨ ਪੁੱਤਰ ਸਵਾਨਨ ਪਾਸਵਾਨ ਵਾਸੀ ਸੀਤਾਪੁਰ ਜਿਲ੍ਹਾ ਸਪੋਲ ਬਿਹਾਰ ਨਾਲ ਮੋਟਰਸਾਈਕਲ ਹੀਰੋਹਾਂਡਾ ਨੰਬਰੀ ਪੀ.ਬੀ 69-ਸੀ-1876 ਪਰ ਸਵਾਰ ਹੋ ਕੇ ਪਿੰਡ ਨੱਥੂਵਾਲਾ ਤੋਂ ਬਾਘਾਪੁਰਾਣਾ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇਕ ਨਾਮਲੂਮ ਸਕਾਰਪਿਓ ਗੱਡੀ ਦੇ ਨਾਮਲੂਮ ਡਰਾਈਵਰ ਨੇ ਆਪਣੀ ਗੱਡੀ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਭਰਾ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦਈ ਦੇ ਭਰਾ ਸੋਨੂੰ ਕੁਮਾਰ ਮਹਿਤਾ ਉਰਫ ਲਾਲੂ ਕੁਮਾਰ ਮਹਿਤਾ ਦੀ ਮੋਕਾ ਪਰ ਮੌਤ ਹੋ ਗਈ ਅਤੇ ਉਸਦਾ ਸਾਥੀ ਕਾਂਤੀ ਪਾਸਵਾਨ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।ਦੋਸ਼ੀ ਆਪਣੀ ਗੱਡੀ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਹੋਲ: ਹਰਜੀਤ ਸਿੰਘ ਨੇ ਇਕ ਨਾਮਲੂਮ ਸਕਾਰਪਿਓ ਗੱਡੀ ਦਾ ਨਾਮਲੂਮ ਡਰਾਈਵਰ ਤੇ 54/05-04-2022 ਅ/ਧ 304(ਏ),279, 337,427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









