ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਮੁਦਈ, ਉਸਦਾ ਭਾਜਣਾ ਪਲਵਿੰਦਰ ਸਿੰਘ, ਭਰਾ ਨਿਰਮਲ ਸਿੰਘ ਅਤੇ ਮਾਤਾ ਸੁਰਜੀਤ ਕੌਰ ਘਰ ਵਿੱਚ ਹਾਜਰ ਸਨ ਤਾਂ ਦੋਸ਼ੀਆਨ ਹਥਿਆਰਾਂ ਸਮੇਤ ਆਏ ਅਤੇ ਮੁਦਈ ਦੀ ਕੰਧ ਉਦੇੜਨ (ਢਾਉਣ) ਲੱਗ ਗਏ। ਮੁਦਈ ਵੱਲੋਂ ਦੋਸ਼ੀਆਂ ਨੂੰ ਰੋਕਣ ਤੇ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦ ਮੁਦਈ ਦਾ ਭਰਾ ਨਿਰਮਲ ਸਿੰਘ, ਭਾਣਜਾ ਪਲਵਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਮੁਦਈ ਨੂੰ ਛੁਡਾਉਣ ਲਈ ਆਏ ਤਾਂ ਦੋਸ਼ੀਆਂ ਨੇ ਉਹਨਾ ਦੀ ਵੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਿਸ ਦੋਰਾਨ ਮੁਦਈ ਦਾ ਭਰਾ ਨਿਰਮਲ ਸਿੰਘ ਗੰਭੀਰ ਜੱਖਮੀ ਹੋ ਗਿਆ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਦੇ ਭਰਾ ਨਿਰਮਲ ਸਿੰਘ ਅਤੇ ਭਾਣਜੇ ਪਲਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ।ਜਿਥੋਂ ਡਾਕਟਰ ਸਾਹਿਬ ਨੇ ਉਹਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ।ਜਿਥੇ ਮਿਤੀ 08-04-2022 ਨੂੰ ਦੋਰਾਨ ਇਲਾਜ ਮੁਦਈ ਦੇ ਭਰਾ ਨਿਰਮਲ ਸਿੰਘ ਦੀ ਮੌਤ ਹੋ ਗਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:-ਕੰਧ ਸਬੰਧੀ ਝਗੜਾ। ਇੰਸ: ਮੁਖਤਿਆਰ ਸਿੰਘ ਨੇ 1.ਤੀਰਥ ਸਿੰਘ ਪੁੱਤਰ ਛਿੰਦਾ ਸਿੰਘ 2.ਗੁਰਪ੍ਰੀਤ ਸਿੰਘ ਪੁੱਤਰ ਛਿੰਦਾ ਸਿੰਘ 3.ਸੁੱਖਾ ਸਿੰਘ ਪੁੱਤਰ ਦੇਵ ਸਿੰਘ ਵਾਸੀਆਨ ਪਿੰਡ ਅੋਗੜ ਜਿਲ੍ਹਾ ਮੋਗਾ ਅਤੇ 4 ਨਾਮਲੂਮ ਵਿਅਕਤੀ ਤੇ 36/08-04-2022 ਅ/ਧ 302, 323, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਇਹ ਮੁਕੱਦਮਾਂ ਦਰਖਾਸਤ ਨੰਬਰੀ 656/ਪੀ.ਸੀ 04/21 ਮਿਤੀ 06-04-2022 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਸਮਾਲਸਰ ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦੇ ਪਤੀ ਅਤੇ ਲੜਕੇ ਦੀ ਮੌਤ ਤੋਂ ਬਾਅਦ ਦਰਖਾਸਤਨ ਦਾ ਭਤੀਜਾ ਜੈਦੀਪ ਸਿੰਘ ਉਸ ਪਾਸ ਰਹਿਣ ਲੱਗ ਗਿਆ ਸੀ। ਜੋ ਕੁੱਝ ਸਮਾਂ ਬਾਅਦ ਹੀ ਦਰਖਾਸਤਨ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਸੀ ਅਤੇ ਆਪਣੇ ਘਰ ਚਲਾ ਗਿਆ। ਜਿਸਤੋਂ ਬਾਅਦ ਦਰਖਾਸਤਨ ਦਾ ਦੂਜਾ ਭਤੀਜਾ ਹਰਮੰਦਰ ਸਿੰਘ ਦਰਖਾਸਤਨ ਪਾਸ ਆ ਕੇ ਰਹਿਣ ਲੱਗ ਗਿਆ। ਜਿਸਤੋਂ ਬਾਅਦ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ ਦਰਖਾਸਤਨ ਦੇ ਘਰ ਤੇ ਕਬਜਾ ਕਰ ਲਿਆ ਅਤੇ ਦਰਖਾਸਤਨ ਦੀਆਂ ਦੋ ਚੂੜੀਆਂ ਅਤੇ ਨਗਦੀ ਚੋਰੀ ਕਰ ਲਈ। ਸ:ਥ: ਗੁਰਨਾਇਬ ਸਿੰਘ ਨੇ 1.ਬਲਜੀਤ ਸਿੰਘ ਪੁੱਤਰ ਰਾਣਾਪ੍ਰਤਾਪ ਸਿੰਘ ਵਾਸੀ ਰਾਮਨਗਰ ਛੱਨਾ ਸ਼ੇਰਪੁਰ, ਸ਼ੰਗਰੂਰ 2.ਜੈਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਰਾਮਨਗਰ ਛੱਨਾ ਸ਼ੇਰਪੁਰ, ਸ਼ੰਗਰੂਰ 3.ਹਰਮੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਰਾਮਨਗਰ ਛੱਨਾ ਸ਼ੇਰਪੁਰ, ਸ਼ੰਗਰੂਰ ਤੇ 27/08-04-2022 ਅ/ਧ 448, 380, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 226/ਪੀ.ਸੀ 4/22 ਮਿਤੀ 31-03-2022 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਮਹਿਣਾ ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਕਿਸੇ ਨਾਮਲੂਮ ਵਿਅਕਤੀ ਨੇ ਬਾਹਰਲੇ ਨੰਬਰ ਤੋਂ ਫੋਨ ਕਰਕੇ, ਮੁਦਈ ਨੂੰ ਧੋਖੇ ਨਾਲ ਗੁਮਰਾਹ ਕਰਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਲਈ। ਸ:ਥ: ਸੰਤੋਖ ਸਿੰਘ ਨੇ ਨਾਮਲੂਮ ਵਿਅਕਤੀ ਤੇ 29/08-04-2022 ਅ/ਧ 420 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਇਹ ਮੁਕੱਦਮਾਂ ਪੱਤਰ ਨੰਬਰ 74/26 ਡਬਲ-ਯੂ ਮਿਤੀ 05-04-2022 ਵੱਲੋਂ ਉਪ ਮੰਡਲ ਅਫਸਰ ਕਮ ਸਹਾਇਕ ਜਿਲ੍ਹਾ ਮਾਈਨਿੰਗ ਅਫਸਰ ਮੋਗਾ ਕਮ ਜਲ ਨਿਕਾਸ ਉਪ ਮੰਡਲ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੀ ਟ੍ਰਬਿਊਨ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਦੇ ਸਬੰਧ ਵਿੱਚ ਡੀ.ਡੀ.ਪੀ.ਓ ਮੋਗਾ, ਬੀ.ਡੀ.ਪੀ.ਓ ਧਰਮਕੋਟ, ਜਿਲ੍ਹਾ ਮਾਈਨਿੰਗ ਅਫਸਰ ਮੋਗਾ , ਸਹਾਇਕ ਜਿਲ੍ਹਾ ਮਾਈਨਿੰਗ ਅਫਸਰ ਮੋਗਾ, ਸੰਮਤੀ ਪਟਵਾਰੀ, ਸਰਪੰਚ ਅਮਰਜੀਤ ਕੌਰ ਅਤੇ ਪੰਚ ਗ੍ਰਾਂਮ ਪੰਚਾਇਤ ਵੱਲੋਂ ਪਿੰਡ ਮੰਦਰ ਦੀ ਉਕਤ ਪੰਚਾਇਤੀ ਜਮੀਨ ਦਾ ਮੋਕਾ ਦੇਖਿਆ ਗਿਆ। ਜਿਥੇ ਪੰਚਾਇਤੀ ਜਮੀਨ ਦੇ ਦੋ ਕਨਾਲ ਰਕਬੇ ਵਿੱਚੋਂ ਨਜਾਇਜ ਮਾਈਨਿੰਗ ਹੋਣੀ ਪਾਈ ਗਈ ਹੈ। ਪੰਚਾਇਤ ਦੇ ਦੱਸਣ ਮੁਤਾਬਿਕ ਦੋਸ਼ੀ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਕਤ ਜਮੀਨ ਵਿਚੋਂ ਨਜਾਇਜ ਮਾਈਨਿੰਗ ਕਰਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਗੁਰਤੇਜ ਸਿੰਘ ਨੇ 1.ਜਗਜੀਤ ਸਿੰਘ 2.ਸੁਖਵਿੰਦਰ ਸਿੰਘ ਪੁੱਤਰਾਨ ਰਵਿੰਦਰ ਸਿੰਘ ਵਾਸੀਆਨ ਪਿੰਡ ਮੰਦਰ ਜਿਲ੍ਹਾ ਮੋਗਾ ਤੇ 37/08-04-2022 ਅ/ਧ 379 ਭ:ਦ: 21 ਮਾਈਨਸ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ ਲਛਮਣ ਸਿੰਘ ਉਰਫ ਗੋਰਾ ਪੁੱਤਰ ਗੁਰਮੇਲ ਸਿੰਘ ਉਰਫ ਬਿੱਲੂ ਵਾਸੀ ਸਾਧਾਂ ਵਾਲੀ ਬਸਤੀ, ਮੋਗਾ ਤੇ 68/08-04-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਨਸ਼ੀਲੀਆਂ ਗੋਲੀਆਂ ਮਾਰਕਾ ਐਸ.ਆਰ-100 ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਕੁਲਦੀਪ ਸਿੰਘ ਨੇ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਮਕੋਟ ਤੇ 69/08-04-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 35-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਸੰਦੀਪ ਕੁਮਾਰ ਨੇ ਚਰਨਜੀਤ ਸਿੰਘ ਪੁੱਤਰ ਰੌਣਕ ਸਿੰਘ ਵਾਸੀ ਪੱਤੀ ਸਾਹੋ ਪਿੰਡ ਤਖਾਣਵੱਧ ਤੇ 26/08-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਚਰਨ ਸਿੰਘ ਨੇ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਕੰਨੀਆ ਕਲਾਂ ਜਿਲ੍ਹਾ ਮੋਗਾ ਤੇ 70/08-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









